Breaking News >> News >> The Tribune


ਮਮਤਾ ਤੇ ਪ੍ਰਸ਼ਾਂਤ ਕਿਸ਼ੋਰ ਦੇ ਰਿਸ਼ਤਿਆਂ ’ਚ ਖਟਾਸ; ਤ੍ਰਿਣਮੂਲ ਕਾਂਗਰਸ ਮੁਖੀ ਨੇ ਸ਼ਨਿੱਚਰਵਾਰ ਨੂੰ ਹੰਗਾਮੀ ਮੀਟਿੰਗ ਸੱਦੀ


Link [2022-02-12 06:13:58]



ਕੋਲਕਾਤਾ, 11 ਫਰਵਰੀ

ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀ ਕੰਪਨੀ ਤੇ ਮਮਤਾ ਬੈਨਰਜੀ ਦੇ ਰਿਸ਼ਤਿਆਂ ਵਿਚ ਖਟਾਸ ਆ ਗਈ ਹੈ। ਇਸ ਕਾਰਨ ਤ੍ਰਿਣਮੂਲ ਕਾਂਗਰਸ ਨੇ ਸ਼ਨਿਚਰਵਾਰ ਨੂੰ ਹੰਗਾਮੀ ਮੀਟਿੰਗ ਸੱਦ ਲਈ ਹੈ। ਇਹ ਮਾਮਲਾ ਉਸ ਵੇਲੇ ਤੂਲ ਫੜ ਗਿਆ ਜਦੋਂ ਪਾਰਟੀ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਦੇ ਕਰੀਬੀ ਆਗੂ ਨੇ ਇਕ ਵਿਅਕਤੀ ਇਕ ਅਹੁਦੇ ਦੀ ਖੁੱਲ੍ਹ ਕੇ ਵਕਾਲਤ ਕੀਤੀ ਜਿਸ ਅਨੁਸਾਰ ਪਾਰਟੀ ਦੇ ਇਕ ਮੈਂਬਰ ਨੂੰ ਇਕ ਅਹੁਦੇ 'ਤੇ ਹੀ ਰਹਿਣਾ ਚਾਹੀਦਾ ਹੈ। ਦੂਜੇ ਪਾਸੇ ਮਮਤਾ ਸਰਕਾਰ ਵਿਚ ਮੰਤਰੀ ਚੰਦਰਿਮਾ ਭੱਟਾਚਾਰੀਆਂ ਨੇ ਪ੍ਰਸ਼ਾਂਤ ਦੀ ਕੰਪਨੀ 'ਤੇ ਦੋਸ਼ ਲਾਇਆ ਕਿ ਉਨ੍ਹਾਂ ਦੀ ਬਿਨਾਂ ਜਾਣਕਾਰੀ ਦੇ ਉਨ੍ਹਾਂ ਦੇ ਸੋਸ਼ਲ ਮੀਡੀਆ ਖਾਤੇ ਵਿਚੋਂ ਟਵੀਟ ਕੀਤੇ ਗਏ ਹਨ। ਉਸ ਨੇ ਦੱਸਿਆ ਕਿ ਇਸ ਕੰਪਨੀ ਨੇ ਉਸ ਦੇ ਨਾਂ ਦਾ ਇਕ ਟਵਿੱਟਰ ਖਾਤਾ ਖੋਲ੍ਹਿਆ ਹੈ ਤੇ ਉਸ ਰਾਹੀਂ ਕਈ ਟਿੱਪਣੀਆਂ ਕੀਤੀਆਂ ਹਨ।



Most Read

2024-09-23 00:34:22