World >> The Tribune


ਪਾਕਿਸਤਾਨ ਵੱਲੋਂ ਭਾਰਤ ਦਾ ਪਾਕਿ-ਚੀਨ ਸਾਂਝੇ ਬਿਆਨ ਬਾਰੇ ਇਤਰਾਜ਼ ਖਾਰਜ


Link [2022-02-11 20:36:16]



ਇਸਲਾਮਾਬਾਦ, 10 ਫਰਵਰੀ

ਪਾਕਿਸਤਾਨ ਨੇ ਇਸ ਹਫ਼ਤੇ ਆਪਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਚੀਨ ਯਾਤਰਾ ਦੇ ਅਖੀਰ 'ਚ ਜਾਰੀ ਪਾਕਿ-ਚੀਨ ਸਾਂਝੇ ਬਿਆਨ 'ਤੇ ਭਾਰਤ ਦਾ ਇਤਰਾਜ਼ ਅੱਜ ਖਾਰਜ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭਾਰਤ ਨੇ ਸਾਂਝੇ ਬਿਆਨ 'ਚ ਜੰਮੂ-ਕਸ਼ਮੀਰ ਤੇ ਮਕਬੂਜ਼ਾ ਕਸ਼ਮੀਰ ਤੋਂ ਹੋ ਕੇ ਲੰਘਣ ਵਾਲੇ ਇੱਕ ਆਰਥਿਕ ਗਲਿਆਰੇ ਦੇ ਜ਼ਿਕਰ ਨੂੰ ਬੀਤੇ ਦਿਨ ਸਿਰੇ ਤੋਂ ਖਾਰਜ ਕਰ ਦਿੱਤਾ ਸੀ। ਨਵੀਂ ਦਿੱਲੀ ਨੇ ਕਿਹਾ ਸੀ ਕਿ ਇਹ ਖੇਤਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ, ਭਾਰਤ ਦਾ ਅਟੁੱਟ ਹਿੱਸਾ ਸਨ, ਹਨ ਤੇ ਹਮੇਸ਼ਾ ਰਹਿਣਗੇ। ਪਾਕਿਸਤਾਨੀ ਵਿਦੇਸ਼ ਵਿਭਾਗ ਨੇ ਅੱਜ ਇੱਕ ਬਿਆਨ 'ਚ ਕਿਹਾ, 'ਪਾਕਿਸਤਾਨ ਨੇ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੀ ਬੇਲੋੜੀ ਟਿੱਪਣੀ ਨੂੰ ਸਪੱਸ਼ਟ ਤੌਰ 'ਤੇ ਖਾਰਜ ਕਰ ਦਿੱਤਾ ਹੈ।' ਵਿਦੇਸ਼ ਵਿਭਾਗ ਨੇ ਦੋਸ਼ ਲਾਇਆ ਕਿ ਬਲੋਚਿਸਤਾਨ 'ਚ ਬਦਅਮਨੀ ਪਿ;ੱਛੇ ਭਾਰਤ ਦਾ ਹੱਥ ਹੈ। -ਪੀਟੀਆਈ



Most Read

2024-09-21 10:33:52