Sport >> The Tribune


ਬੰਗਲੂਰੂ ਓਪਨ: ਪ੍ਰਜਨੇਸ਼ ਦੂਜੇ ਗੇੜ ’ਚ ਹਾਰਿਆ


Link [2022-02-11 20:36:14]



ਬੰਗਲੂਰੂ: ਭਾਰਤ ਦੀ ਬੰਗਲੂਰੂ ਓਪਨ ਦੇ ਸਿੰਗਲਜ਼ ਮੁਕਾਬਲਿਆਂ 'ਚ ਪ੍ਰਜਨੇਸ਼ ਗੁਣੇਸ਼ਵਰਨ ਦੀ ਹਾਰ ਨਾਲ ਚੁਣੌਤੀ ਖ਼ਤਮ ਹੋ ਗਈ ਹੈ। ਉਸ ਨੂੰ ਸਿਖਰਲਾ ਦਰਜਾ ਪ੍ਰਾਪਤ ਜੀਰੀ ਵੈਸਲੇ ਨੇ ਹਰਾਇਆ। ਪ੍ਰਜਨੇਸ਼ ਨੇ ਪਹਿਲਾ ਸੈੱਟ 6-3 ਨਾਲ ਜਿੱਤ ਲਿਆ ਸੀ ਪਰ ਉਹ ਅਗਲੇ ਦੋ ਸੈੱਟ 2-6 ਅਤੇ 1-6 ਨਾਲ ਹਾਰ ਗਿਆ। ਚੈੱਕ ਗਣਰਾਜ ਦਾ ਵੈਸਲੇ ਹੁਣ ਕੁਆਰਟਰ ਫਾਈਨਲ 'ਚ ਛੇਵਾਂ ਦਰਜਾ ਪ੍ਰਾਪਤ ਫਰਾਂਸ ਦੇ ਐਂਜ਼ੋ ਕੋਆਕਾਡ ਨਾਲ ਮੁਕਾਬਲਾ ਕਰੇਗਾ ਜਿਸ ਨੇ ਮੈਕਸ ਪੁਰਸੈੱਲ ਦੀ ਚੁਣੌਤੀ 6-4, 3-6, 6-2 ਨਾਲ ਖ਼ਤਮ ਕੀਤੀ। -ਪੀਟੀਆਈ



Most Read

2024-09-20 13:41:09