Breaking News >> News >> The Tribune


ਕੋਵਿਡ ਹਾਲਾਤ ਠੀਕ ਹੋਣ ’ਤੇ ਫ਼ੌਜ ’ਚ ਭਰਤੀ ਮੁੜ ਸ਼ੁਰੂ ਹੋਵੇਗੀ ਤੇ ਅਧੂਰੀ ਭਰਤੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ: ਸਰਕਾਰ


Link [2022-02-11 20:36:11]



ਨਵੀਂ ਦਿੱਲੀ, 11 ਫਰਵਰੀ

ਕੇਂਦਰੀ ਮੰਤਰੀ ਕਿਰੇਨ ਰਿਜਿਜੂ ਨੇ ਅੱਜ ਕਿਹਾ ਕਿ ਕੋਵਿਡ-19 ਮਹਾਮਾਰੀ ਨਾਲ ਸਬੰਧਤ ਸਥਿਤੀ ਠੀਕ ਹੋਣ 'ਤੇ ਫੌਜ 'ਚ ਭਰਤੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਅਧੂਰੀਆਂ ਭਰਤੀਆਂ ਨੂੰ ਪੂਰਾ ਕੀਤਾ ਜਾਵੇਗਾ। ਇਹ ਜਾਣਕਾਰੀ ਕਾਨੂੰਨ ਮੰਤਰੀ ਨੇ ਲੋਕ ਸਭਾ ਵਿੱਚ ਵਿੱਚ ਦਿੱਤੀ। ਉਹ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਤਰਫੋਂ ਜਵਾਬ ਦੇ ਰਹੇ ਸਨ। ਉਨ੍ਹਾਂ ਕਿਹਾ, 'ਕੋਵਿਡ ਕਾਰਨ ਫੌਜ ਦੀ ਭਰਤੀ ਰੋਕ ਦਿੱਤੀ ਗਈ ਹੈ। ਮਾਹੌਲ ਠੀਕ ਹੋਣ 'ਤੇ ਲਿਖਤੀ ਪ੍ਰੀਖਿਆ ਅਤੇ ਹੋਰ ਪ੍ਰਕਿਰਿਆਵਾਂ ਸ਼ੁਰੂ ਹੋ ਜਾਣਗੀਆਂ।'



Most Read

2024-09-23 02:29:05