Breaking News >> News >> The Tribune


ਕਰਨਾਟਕ ਹਾਈ ਕੋਰਟ ਨੇ ਜਮਾਤਾਂ ’ਚ ਹਿਜਾਬ ਪਹਿਣ ਕੇ ਜਾਣ ’ਤੇ ਰੋਕ ਲਗਾਈ


Link [2022-02-11 20:36:11]



ਬੰਗਲੌਰ, 11 ਫਰਵਰੀ

ਕਰਨਾਟਕ ਹਾਈ ਕੋਰਟ ਨੇ ਹਿਜਾਬ ਵਿਵਾਦ 'ਤੇ ਸੁਣਵਾਈ ਕਰਦੇ ਹੋਏ ਰਾਜ ਸਰਕਾਰ ਨੂੰ ਵਿਦਿਅਕ ਸੰਸਥਾਵਾਂ ਨੂੰ ਮੁੜ ਖੋਲ੍ਹਣ ਲਈ ਕਿਹਾ ਹੈ ਤੇ ਵਿਦਿਆਰਥੀਆਂ ਨੂੰ ਕਲਾਸਰੂਮ ਵਿੱਚ ਭਗਵੇਂ ਸ਼ਾਲ, ਪਰਨੇ ਤੇ ਹਿਜਾਬ ਪਹਿਨਣ ਜਾਂ ਕੋਈ ਹੋਰ ਧਾਰਮਿਕ ਝੰਡਾ ਲੈ ਕੇ ਜਾਣ 'ਤੇ ਰੋਕ ਲਗਾ ਦਿੱਤੀ। ਹਾਈਕੋਰਟ ਨੇ ਹੁਕਮਾਂ ਵਿੱਚ ਸਪੱਸ਼ਟ ਕੀਤਾ ਕਿ ਹਿਜਾਬ ਸਿਰਫ਼ ਅਜਿਹੇ ਅਦਾਰਿਆਂ ਵਿੱਚ ਪਹਿਨਿਆ ਜਾ ਸਕਦਾ ਹੈ ਜਿੱਥੇ ਕਾਲਜ ਵਿਕਾਸ ਕਮੇਟੀ ਨੇ ਵਿਦਿਆਰਥੀਆਂ ਦੇ ਡਰੈੱਸ ਕੋਡ ਜਾਂ ਵਰਦੀ ਵਿੱਚ ਇਸ ਦਾ ਜ਼ਿਕਰ ਕੀਤਾ ਹੋਵੇ।



Most Read

2024-09-23 02:21:38