Breaking News >> News >> The Tribune


ਪੋਸਕੋ ਤਹਿਤ ਜਿਨਸੀ ਹਮਲੇ ਦੀ ਵਿਆਖਿਆ ਕਾਰਨ ਵਿਵਾਦਾਂ ’ਚ ਘਿਰੀ ਬੰਬੇ ਹਾਈ ਕੋਰਟ ਦੀ ਜੱਜ ਪੁਸ਼ਪਾ ਨੇ ਅਸਤੀਫ਼ਾ ਦਿੱਤਾ


Link [2022-02-11 20:36:11]



ਮੁੰਬਈ, 11 ਫਰਵਰੀ

ਬੰਬੇ ਹਾਈ ਕੋਰਟ ਦੀ ਜੱਜ ਪੁਸ਼ਪਾ ਗਨੇਡੀਵਾਲਾ ਨੇ ਅਸਤੀਫ਼ਾ ਦੇ ਦਿੱਤਾ ਹੈ। ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੁਅਲ ਆਫੈਂਸ (ਪੋਸਕੋ) ਐਕਟ ਤਹਿਤ "ਜਿਨਸੀ ਹਮਲੇ" ਦੀ ਉਨ੍ਹਾਂ ਵੱਲੋਂ ਕੀਤੀ ਵਿਆਖਿਆ ਕਾਰਨ ਵੱਡਾ ਵਿਵਾਦ ਖੜ੍ਹਾ ਹੋ ਗਿਆ ਸੀ। ਹਾਈ ਕੋਰਟ ਦੇ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਜਸਟਿਸ ਪੁਸ਼ਪਾ ਗਨੇਡੀਵਾਲਾ, ਜੋ ਇਸ ਸਮੇਂ ਬੰਬੇ ਹਾਈ ਕੋਰਟ ਦੇ ਨਾਗਪੁਰ ਬੈਂਚ ਦੀ ਪ੍ਰਧਾਨਗੀ ਕਰ ਰਹੀ ਸੀ, ਨੇ ਵੀਰਵਾਰ ਨੂੰ ਅਸਤੀਫਾ ਦੇ ਦਿੱਤਾ। ਉਨ੍ਹਾਂ ਨੇ ਵਧੀਕ ਜਸਟਿਸ ਵਜੋਂ ਆਪਣਾ ਕਾਰਜਕਾਲ ਖਤਮ ਹੋਣ ਤੋਂ ਇਕ ਦਿਨ ਪਹਿਲਾਂ ਅਸਤੀਫਾ ਦੇ ਦਿੱਤਾ।

ਸੁਪਰੀਮ ਕੋਰਟ ਦੇ ਕੌਲਿਜੀਅਮ ਨੇ ਨਾ ਤਾਂ ਉਨ੍ਹਾਂ ਦਾ ਕਾਰਜਕਾਲ ਵਧਾਇਆ ਅਤੇ ਨਾ ਹੀ ਤਰੱਕੀ ਦਿੱਤੀ। ਜਨਵਰੀ-ਫਰਵਰੀ 2021 ਵਿੱਚ ਦਿੱਤੇ ਗਏ ਉਨ੍ਹਾਂ ਦੇ ਵਿਵਾਦਪੂਰਨ ਫੈਸਲਿਆਂ ਤੋਂ ਬਾਅਦ ਸੁਪਰੀਮ ਕੋਰਟ ਦੇ ਕੌਲਿਜੀਅਮ ਨੇ ਜਸਟਿਸ ਗਨੇਡੀਵਾਲਾ ਨੂੰ ਸਥਾਈ ਜਸਟਿਸ ਵਜੋਂ ਨਿਯੁਕਤ ਕਰਨ ਦੀ ਆਪਣੀ ਸਿਫ਼ਾਰਸ਼ ਵਾਪਸ ਲੈ ਲਈ ਸੀ ਅਤੇ ਵਧੀਕ ਜਸਟਿਸ ਵਜੋਂ ਉਨ੍ਹਾਂ ਦਾ ਕਾਰਜਕਾਲ ਸਾਲ ਲਈ ਵਧਾ ਦਿੱਤਾ ਸੀ। ਉਨ੍ਹਾਂ ਦਾ ਕਾਰਜਕਾਲ ਸ਼ੁੱਕਰਵਾਰ ਨੂੰ ਖਤਮ ਹੋ ਰਿਹਾ ਸੀ। ਇਸ ਦਾ ਅਰਥ ਇਹ ਸੀ ਕਿ ਜਸਟਿਸ ਗਨੇਡੀਵਾਲਾ ਨੂੰ 12 ਫਰਵਰੀ, 2022 ਨੂੰ ਵਧੀਕ ਜੱਜ ਵਜੋਂ ਕਾਰਜਕਾਲ ਖਤਮ ਹੋਣ ਤੋਂ ਬਾਅਦ ਜ਼ਿਲ੍ਹਾ ਸੈਸ਼ਨ ਜੱਜ ਵਜੋਂ ਜ਼ਿਲ੍ਹਾ ਨਿਆਂਪਾਲਿਕਾ ਵਿੱਚ ਵਾਪਸ ਭੇਜ ਦਿੱਤਾ ਜਾਣਾ ਸੀ। ਜਸਟਿਸ ਗਨੇਡੀਵਾਲਾ ਵੱਲੋਂ ਜਨਵਰੀ-ਫਰਵਰੀ 2021 ਵਿੱਚ ਪਾਸ ਕੀਤੇ ਕਈ ਫੈਸਲਿਆਂ ਲਈ ਸਵਾਲਾਂ ਦੇ ਘੇਰੇ ਵਿੱਚ ਆਏ ਸਨ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਪੋਕਸੋ ਐਕਟ ਦੇ ਤਹਿਤ "ਜਿਨਸੀ ਸਬੰਧ ਬਣਾਉਣ ਦੀ ਇਰਾਦੇ ਨਾਲ ਚਮੜੀ ਤੋਂ ਚਮੜੀ ਦੇ ਸੰਪਰਕ" ਨੂੰ ਜਿਨਸੀ ਹਮਲਾ ਮੰਨਿਆ ਜਾਵੇਗਾ। ਕਿਸੇ ਨਾਬਾਲਗ ਲੜਕੀ ਦਾ ਹੱਥ ਫੜਨਾ ਅਤੇ ਲੜਕੇ ਦੇ ਪੈਂਟ ਦੀ ਜ਼ਿੱਪ ਖੋਲ੍ਹਣਾ ਇਸ ਐਕਟ ਦੇ ਤਹਿਤ "ਜਿਨਸੀ ਹਮਲਾ" ਨਹੀਂ ਹਨ।



Most Read

2024-09-23 02:33:10