Breaking News >> News >> The Tribune


ਲਤਾ ਮੰਗੇਸ਼ਕਰ ਦੀਆਂ ਅਸਥੀਆਂ ਪਵਿੱਤਰ ਰਾਮਕੁੰਡ ਵਿੱਚ ਜਲ ਪ੍ਰਵਾਹ


Link [2022-02-10 14:34:16]



ਨਾਸਿਕ (ਮਹਾਰਾਸ਼ਟਰ), 10 ਫਰਵਰੀ

ਦੇਸ਼ ਦੀ ਮਹਾਨ ਗਾਇਕਾ ਲਤਾ ਮੰਗੇਸ਼ਕਰ ਦੀਆਂ ਅਸਥੀਆਂ ਵੀਰਵਾਰ ਨੂੰ ਗੋਦਾਵਰੀ ਨਦੀ ਦੇ ਤੱਟ 'ਤੇ ਪਵਿੱਤਰ ਰਾਮਕੁੰਡ ਵਿੱਚ ਜਲ ਪ੍ਰਵਾਹ ਕੀਤੀਆਂ ਗਈਆਂ। ਉਸ ਦੀ ਭੈਣ ਊਸ਼ਾ ਮੰਗੇਸ਼ਕਰ, ਭਤੀਜਾ ਆਦਿਨਾਥ ਮੰਗੇਸ਼ਕਰ ਤੇ ਹੋਰ ਪਰਿਵਾਰਕ ਮੈਂਬਰ ਸਵੇਰੇ 10 ਵਜੇ ਰਾਮਕੁੰਡ ਪਹੁੰਚੇ। ਨਾਸਿਕ ਦੇ ਕਈ ਵਸਨੀਕ ਵੀ ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ ਦੇਣ ਲਈ ਰਾਮਕੁੰਡ ਨੇੜੇ ਸਥਿਤ ਗੋਡਾ ਘਾਟ 'ਤੇ ਪਹੁੰਚੇ ਹੋਏ ਸਨ। ਇਸ ਮੌਕੇ ਊਸ਼ਾ ਮੰਗੇਸ਼ਕਰ ਨੇ ਕਿਹਾ ਕਿ ਲਤਾ ਉਸ ਦੀ ਭੈਣ ਹੀ ਨਹੀਂ ਬਲਕਿ ਮਾਂ ਦੇ ਬਰਾਬਰ ਸੀ। ਅਸਥੀਆਂ ਨੂੰ ਜਲ ਪ੍ਰਵਾਹ ਕਰਨ ਦੀ ਰਸਮ ਸ਼ੁੱਭ ਮਹੂਰਤ ਵਿੱਚ ਕੀਤੀ ਗਈ। ਜ਼ਿਕਰਯੋਗ ਹੈ ਕਿ ਲਤਾ ਮੰਗੇਸ਼ਕਰ (92) ਦਾ ਐਤਵਾਰ ਨੂੰ ਦੇਹਾਂਤ ਹੋ ਗਿਆ ਸੀ। -ਪੀਟੀਆਈ



Most Read

2024-09-23 02:36:27