Sport >> The Tribune


ਬੰਗਲੂਰੂ ਓਪਨ: ਤਿੰਨ ਭਾਰਤੀ ਜੋੜੀਆਂ ਕੁਆਰਟਰ ਫਾਈਨਲ ’ਚ


Link [2022-02-10 08:53:38]



ਬੰਗਲੂਰੂ: ਜੀਵਨ ਨੇਦੁਨਚੇਝਿਆਨ ਅਤੇ ਪੂਰਵ ਰਾਜਾ ਦੀ ਸਿਖਰਲੀ ਦਰਜਾ ਪ੍ਰਾਪਤ ਭਾਰਤੀ ਜੋੜੀ ਬੁੱਧਵਾਰ ਨੂੰ ਇਥੇ ਕ੍ਰੋਏਸ਼ੀਆ ਦੇ ਬੋਰਨਾ ਗੋਜੋ ਅਤੇ ਬੁਲਗਾਰੀਆ ਦੇ ਦਿਮੀਤਾਰ ਕੁਜ਼ਮਨੋਵ ਦੀ ਜੋੜੀ ਖ਼ਿਲਾਫ਼ ਜਿੱਤ ਦਰਜ ਕਰਕੇ ਬੰਗਲੂਰੂ ਓਪਨ ਦੇ ਡਬਲਜ਼ ਕੁਆਰਟਰ ਫਾਈਨਲ 'ਚ ਪਹੁੰਚ ਗਈ ਹੈ। ਭਾਰਤੀ ਜੋੜੀ ਨੇ ਫਸਵੇਂ ਮੁਕਾਬਲੇ 'ਚ 6-4, 6-7 ਅਤੇ 10-8 ਨਾਲ ਜਿੱਤ ਦਰਜ ਕੀਤੀ। ਇਸ ਤੋਂ ਇਲਾਵਾ ਰਾਮਕੁਮਾਰ ਰਾਮਨਾਥਨ ਅਤੇ ਸਾਕੇਤ ਮਾਇਨੇਨੀ ਤੇ ਐੱਨ ਸ੍ਰੀਰਾਮ ਬਾਲਾਜੀ ਅਤੇ ਵਿਸ਼ਨੂੰਵਰਧਨ ਦੀਆਂ ਜੋੜੀਆਂ ਨੇ ਵੀ ਟੂਰਨਾਮੈਂਟ ਦੇ ਅੰਤਿਮ ਅੱਠ 'ਚ ਥਾਂ ਪੱਕੀ ਕਰ ਲਈ ਹੈ। ਰਾਮਕੁਮਾਰ ਅਤੇ ਮਾਇਨੇਨੀ ਦੀ ਜੋੜੀ ਨੂੰ ਪ੍ਰੀ ਕੁਆਰਟਰ ਫਾਈਨਲ 'ਚ ਜ਼ਿਆਦਾ ਮਸ਼ੱਕਤ ਨਹੀਂ ਕਰਨੀ ਪਈ। ਉਨ੍ਹਾਂ ਜਰਮਨੀ ਦੇ ਮਾਰਕੋਸ ਕਾਲੋਵੇਲੋਨਿਸ ਅਤੇ ਜਾਪਾਨ ਦੇ ਤੋਸ਼ੀਹਿਦੇ ਮਾਤਸੁਈ ਦੀ ਜੋੜੀ ਨੂੰ 6-3, 6-3 ਨਾਲ ਮਾਤ ਦਿੱਤੀ। ਬਾਲਾਜੀ ਅਤੇ ਵਰਧਨ ਨੇ ਮੈਥਿਆਸ ਬੌਰਗਿਊ (ਫਰਾਂਸ) ਅਤੇ ਕਿਮਰ ਕੋਪੇਜੰਸ (ਬੈਲਜੀਅਮ) ਦੀ ਜੋੜੀ ਨੂੰ 6-4, 4-6 ਅਤੇ 10-3 ਨਾਲ ਹਰਾਇਆ। ਇਸ ਦੌਰਾਨ ਭਾਰਤ ਦੇ ਪ੍ਰਜਨੇਸ਼ ਗੁਣੇਸ਼ਵਰਨ ਦਾ ਵੀਰਵਾਰ ਨੂੰ ਚੈੱਕ ਗਣਰਾਜ ਦੇ ਜਿਰੀ ਵੈਸਲੀ ਨਾਲ ਮੁਕਾਬਲਾ ਹੋਵੇਗਾ। -ਪੀਟੀਆਈ



Most Read

2024-09-20 13:45:18