Breaking News >> News >> The Tribune


ਕੇਰਲਾ: ਫ਼ੌਜ ਨੇ ਪਹਾੜ ਦੀ ਦਰਾਰ ’ਚ ਫਸੇ ਨੌਜਵਾਨ ਨੂੰ ਬਚਾਇਆ


Link [2022-02-10 06:53:47]



ਪਲੱਕੜ, 9 ਫਰਵਰੀ

ਕੇਰਲਾ ਦੇ ਪਲੱਕੜ ਜ਼ਿਲ੍ਹੇ ਵਿਚ ਇਕ ਪਹਾੜ ਦੀ ਦਰਾਰ ਵਿਚ ਫਸੇ ਵਿਅਕਤੀ (ਟਰੈੱਕਰ) ਨੂੰ ਫ਼ੌਜ ਦੀਆਂ ਟੀਮਾਂ ਨੇ ਬਚਾ ਲਿਆ। ਉਹ ਕਰੀਬ ਦੋ ਦਿਨ ਉੱਥੇ ਫਸਿਆ ਰਿਹਾ। ਫ਼ੌਜ ਨੇ ਉਸ ਤੱਕ ਪਹੁੰਚ ਬਣਾ ਕੇ ਪਹਿਲਾਂ ਖਾਣਾ-ਪਾਣੀ ਪਹੁੰਚਾਇਆ ਤੇ ਮਗਰੋਂ ਉੱਥੋਂ ਕੱਢ ਲਿਆ ਗਿਆ। ਫ਼ੌਜ ਦੀ ਦੱਖਣੀ ਕਮਾਂਡ ਨੇ ਟਵੀਟ ਕੀਤਾ ਕਿ ਬਾਬੂ ਨੂੰ ਚੱਟਾਨੀ ਪਹਾੜ ਦੀ ਖ਼ਤਰਨਾਕ ਢਲਾਣ ਤੋਂ ਚੁੱਕ ਲਿਆ ਗਿਆ ਹੈ। ਵੇਰਵਿਆਂ ਮੁਤਾਬਕ ਟਰੈੱਕਰ ਚੋਟੀ ਤੋਂ ਤਿਲਕ ਗਿਆ ਸੀ ਤੇ ਖੱਡ ਵੱਲ ਢਲਾਣ ਦੀ ਦਰਾਰ ਵਿਚ ਫਸ ਗਿਆ ਸੀ।

ਫ਼ੌਜ ਦੀਆਂ ਵਿਸ਼ੇਸ਼ ਟੀਮਾਂ ਦੇ ਮਾਹਿਰਾਂ ਨੇ ਉਸ ਨੂੰ ਉੱਥੋਂ ਕੱਢਿਆ ਜੋ ਕਿ ਬੰਗਲੁਰੂ ਤੋਂ ਮੰਗਲਵਾਰ ਰਾਤ ਆਈਆਂ ਸਨ। ਉਸ ਨੂੰ ਫ਼ੌਜ ਦੀ ਵਿਸ਼ੇਸ਼ ਟੀਮ ਦੇ ਜਵਾਨ ਨੇ ਆਪਣੇ ਨਾਲ ਬੰਨ੍ਹ ਕੇ ਦਰਾਰ ਵਿਚੋਂ ਕੱਢਿਆ। ਇਸ ਅਪਰੇਸ਼ਨ ਵਿਚ ਫ਼ੌਜ ਦੀ ਐਨਡੀਆਰਐਫ, ਸੂਬਾਈ ਪ੍ਰਸ਼ਾਸਨ ਤੇ ਤੱਟ ਰੱਖਿਅਕਾਂ ਨੇ ਵੀ ਮਦਦ ਕੀਤੀ। -ਪੀਟੀਆਈ



Most Read

2024-09-23 02:34:42