Breaking News >> News >> The Tribune


ਯੂਪੀ ਵਿੱਚ ਪਹਿਲੇ ਗੇੜ ਦੀਆਂ ਵੋਟਾਂ ਅੱਜ


Link [2022-02-10 06:53:47]



ਨਵੀਂ ਦਿੱਲੀ: ਉੱਤਰ ਪ੍ਰਦੇਸ਼ ਵਿਚ ਭਲਕੇ ਪਹਿਲੇ ਗੇੜ ਦੀਆਂ ਚੋਣਾਂ ਹੋਣਗੀਆਂ। ਇਨ੍ਹਾਂ ਚੋਣਾਂ ਵਿਚ ਭਾਜਪਾ ਦੇ ਕਈ ਧਨੰਤਰਾਂ ਜਿਨ੍ਹਾਂ ਵਿਚ ਮੰਤਰੀ ਵੀ ਸ਼ਾਮਲ ਹਨ, ਦਾ ਭਵਿੱਖ ਦਾਅ ਅਤੇ ਲੱਗਾ ਹੋਇਆ ਹੈ। ਪਹਿਲੇ ਗੇੜ ਵਿਚ ਯੂਪੀ ਦੇ 11 ਜ਼ਿਲ੍ਹਿਆਂ ਵਿਚ ਫੈਲੀਆਂ 58 ਸੀਟਾਂ ਲਈ ਵੋਟਾਂ ਪੈਣਗੀਆਂ। ਯੋਗੀ ਸਰਕਾਰ ਦੇ ਨੌਂ ਮੰਤਰੀਆਂ ਦਾ ਭਵਿੱੱਖ ਇਨ੍ਹਾਂ ਚੋਣਾਂ ਨਾਲ ਤੈਅ ਹੋਵੇਗਾ। ਮਥੁਰਾ ਤੋਂ ਸ੍ਰੀਕਾਂਤ ਮਿਸ਼ਰਾ, ਗਾਜ਼ੀਆਬਾਦ ਤੋਂ ਅਤੁਲ ਗਰਗ, ਥਾਣਾ ਭਵਨ ਤੋਂ ਸੁਰੇਸ਼ ਰਾਣਾ, ਮੁਜ਼ੱਫਰਨਗਰ ਤੋਂ ਕਪਿਲਦੇਵ ਅਗਰਵਾਲ ਤੇ ਅਤਰੌਲੀ ਤੋਂ ਸੰਦੀਪ ਸਿੰਘ ਚੋਣ ਲੜ ਰਹੇ ਹਨ। ਹੋਰਨਾਂ ਮੰਤਰੀਆਂ ਵਿਚ ਲਕਸ਼ਮੀਨਾਰਾਇਣ ਚੌਧਰੀ, ਅਨਿਲ ਸ਼ਰਮਾ, ਜੀਐੱਸ ਧਰਮੇਸ਼ ਤੇ ਦਿਨੇਸ਼ ਖਟੀਕ ਸ਼ਾਮਲ ਹਨ। ਉੱਤਰਾਖੰਡ ਦੀ ਸਾਬਕਾ ਰਾਜਪਾਲ ਬੇਬੀ ਰਾਨੀ ਮੌਰਿਆ (ਆਗਰਾ ਦਿਹਾਤੀ), ਯੂਪੀ ਭਾਜਪਾ ਦੇ ਉਪ ਪ੍ਰਧਾਨ ਪੰਕਜ ਸਿੰਘ (ਨੋਇਡਾ) ਤੇ ਮ੍ਰਿਗਾਂਕਾ ਸਿੰਘ (ਕੈਰਾਨਾ) ਵੀ ਭਾਜਪਾ ਦੇ ਉਹ ਵੱਡੇ ਚਿਹਰੇ ਹਨ ਜਿਨ੍ਹਾਂ ਦੀ ਸੀਟ ਉਤੇ ਪਹਿਲੇ ਗੇੜ 'ਚ ਵੋਟਾਂ ਪੈਣਗੀਆਂ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ ਪਹਿਲੇ ਗੇੜ ਅਧੀਨ ਆਈਆਂ ਲਗਭਗ ਸਾਰੀਆਂ ਸੀਟਾਂ (58 ਵਿਚੋਂ 53) ਜਿੱਤ ਲਈਆਂ ਸਨ, ਜਦਕਿ ਬਸਪਾ ਤੇ ਸਪਾ ਹਿੱਸੇ ਦੋ-ਦੋ ਸੀਟਾਂ ਹੀ ਆਈਆਂ ਸਨ। ਇਕ ਸੀਟ ਆਰਐਲਡੀ ਹਿੱਸੇ ਆਈ ਸੀ। ਇਸ ਵਾਰ ਸੱਤਾਧਾਰੀ ਭਾਜਪਾ ਦਾ ਬਹੁਤੇ ਹਲਕਿਆਂ ਵਿਚ ਸਪਾ-ਆਰਐਲਡੀ ਗੱਠਜੋੜ ਨਾਲ ਸਿੱਧਾ ਮੁਕਾਬਲਾ ਹੈ, ਜਦਕਿ ਕੁਝ ਥਾਵਾਂ 'ਤੇ ਬਸਪਾ ਦਾ ਵੀ ਰਸੂਖ਼ ਹੈ। -ਆਈਏਐਨਐੱਸ



Most Read

2024-09-23 02:23:20