Breaking News >> News >> The Tribune


ਦੇਸ਼ਮੁਖ ਖ਼ਿਲਾਫ਼ ਸਰਕਾਰੀ ਗਵਾਹ ਬਣਨਾ ਚਾਹੁੰਦੈ ਵਾਜ਼ੇ


Link [2022-02-10 06:53:47]



ਮੁੰਬਈ, 9 ਫਰਵਰੀ

ਮੁੰਬਈ ਪੁਲੀਸ ਦੇ ਬਰਖਾਸਤ ਅਧਿਕਾਰੀ ਸਚਿਨ ਵਾਜ਼ੇ ਨੇ ਈਡੀ ਨੂੰ ਪੱਤਰ ਲਿਖਿਆ ਹੈ ਕਿ ਉਹ ਕੇਂਦਰੀ ਏਜੰਸੀ ਵੱਲੋਂ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਤੇ ਹੋਰਾਂ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ ਵਿਚ ਸਰਕਾਰੀ ਗਵਾਹ ਬਣਨਾ ਚਾਹੁੰਦਾ ਹੈ। ਐਂਟੀਲਿਆ ਬੰਬ ਧਮਾਕਾ ਮਾਮਲੇ ਵਿਚ ਵਰਤਮਾਨ 'ਚ ਨਿਆਂਇਕ ਹਿਰਾਸਤ 'ਚ ਚੱਲ ਰਿਹਾ ਵਾਜ਼ੇ ਮਨੀ ਲਾਂਡਰਿੰਗ ਮਾਮਲੇ ਵਿਚ ਵੀ ਮੁਲਜ਼ਮ ਹੈ ਜਿਸ ਵਿਚ ਦੇਸ਼ਮੁਖ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਾਮਲੇ ਨਾਲ ਸਬੰਧਤ ਇਕ ਹੋਰ ਘਟਨਾਕ੍ਰਮ ਵਿਚ ਈਡੀ ਨੇ ਅੱਜ ਇੱਥੇ ਵਿਸ਼ੇਸ਼ ਅਦਾਲਤ ਅੱਗੇ ਦੇਸ਼ਮੁਖ ਦੀ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਨੂੰ ਖਾਰਜ ਕੀਤਾ ਜਾਵੇ। -ਪੀਟੀਆਈ



Most Read

2024-09-23 02:31:59