Breaking News >> News >> The Tribune


ਯੂਪੀ: ਦੁਕਾਨਦਾਰ ਵੱਲੋਂ ਖ਼ੁਦਕੁਸ਼ੀ ਦਾ ਯਤਨ, ਮਾੜੀ ਵਿੱਤੀ ਹਾਲਤ ਲਈ ਮੋਦੀ ਨੂੰ ਜ਼ਿੰਮੇਵਾਰ ਦੱਸਿਆ


Link [2022-02-10 06:53:47]



ਬਾਗਪਤ, 9 ਫਰਵਰੀ

ਮੁੱਖ ਅੰਸ਼

ਜ਼ਹਿਰ ਪੀਣ ਕਾਰਨ ਦੁਕਾਨਦਾਰ ਦੀ ਪਤਨੀ ਦੀ ਮੌਤ ਫੇਸਬੁੱਕ ਉਤੇ ਲਾਈਵ ਹੋ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ

ਯੂਪੀ ਵਿਚ ਇਕ ਦੁਕਾਨਦਾਰ ਨੇ ਫੇਸਬੁੱਕ ਉਤੇ ਲਾਈਵ ਹੋ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ ਤੇ ਦੋਸ਼ ਲਾਇਆ ਕਿ ਉਸ ਦੀ ਮਾੜੀ ਵਿੱਤੀ ਹਾਲਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ਿੰਮੇਵਾਰ ਹਨ। ਉਸ ਦੀ ਪਤਨੀ ਨੇ ਵੀ ਜ਼ਹਿਰ ਪੀ ਲਈ ਤੇ ਉਸ ਦੀ ਮੌਤ ਹੋ ਗਈ। ਐੱਸਪੀ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਜੀਵ ਤੋਮਰ (40) ਜੁੱਤੀਆਂ ਦੀ ਦੁਕਾਨ ਚਲਾਉਂਦਾ ਹੈ ਤੇ ਉਸ ਦੀ ਹਾਲਤ ਗੰਭੀਰ ਹੈ। ਘਟਨਾ ਮੰਗਲਵਾਰ ਰਾਤ ਨੂੰ ਵਾਪਰੀ ਹੈ ਜਦ ਰਾਜੀਵ ਨੇ ਫੇਸਬੁੱਕ ਤੋਂ ਲਾਈਵ ਹੋ ਕੇ ਜ਼ਹਿਰ ਪੀ ਲਈ। ਪਤੀ ਨੂੰ ਰੋਕਣ ਵਿਚ ਨਾਕਾਮ ਹੋਣ 'ਤੇ ਤੋਮਰ ਦੀ ਪਤਨੀ ਨੇ ਮਗਰੋਂ ਜ਼ਹਿਰ ਪੀ ਲਈ।

ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਪਤਨੀ ਪੂਨਮ ਦੀ ਮੌਤ ਹੋ ਗਈ। ਦੁਕਾਨਦਾਰ ਦੀ ਹਾਲਤ ਵੀ ਗੰਭੀਰ ਹੈ। ਲਾਈਵ ਵੀਡੀਓ ਵਿਚ ਰਾਜੀਵ ਆਪਣੀ ਮਾੜੀ ਹਾਲਤ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਜ਼ਿੰਮੇਵਾਰ ਦੱਸ ਰਿਹਾ ਹੈ। ਉਸ ਨੇ ਕਿਹਾ, 'ਮੋਦੀ ਜੀ ਮੇਰੀ ਮੌਤ ਲਈ ਜ਼ਿੰਮੇਵਾਰ ਹਨ। ਜੇ ਮੋਦੀ ਜੀ ਨੂੰ ਥੋੜ੍ਹੀ ਵੀ ਸ਼ਰਮ ਹੈ, ਤਾਂ ਉਹ ਚੀਜ਼ਾਂ ਬਦਲਣਗੇ। ਮੈਂ ਇਹ ਨਹੀਂ ਕਹਿ ਰਿਹਾ ਕਿ ਉਹ ਸਾਰੇ ਪਾਸੇ ਗਲਤ ਹਨ, ਪਰ ਉਹ ਛੋਟੇ ਵਪਾਰੀਆਂ ਤੇ ਕਿਸਾਨਾਂ ਦੇ ਹਿਤੈਸ਼ੀ ਨਹੀਂ ਹਨ।' ਪੂਨਮ ਨੇ ਜਦ ਆਪਣੇ ਪਤੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕਿਹਾ, 'ਸਰਕਾਰ ਤੋਂ ਸੁਨਤੀ ਨਹੀ ਤੁਮ ਹੀ ਸੁਨ ਲੋ।' ਰਾਜੀਵ ਸੁਭਾਸ਼ ਨਗਰ ਦਾ ਰਹਿਣ ਵਾਲਾ ਹੈ। ਪਰਿਵਾਰ ਦੇ ਇਕ ਮੈਂਬਰ ਨੇ ਦੱਸਿਆ ਕਿ ਲੌਕਡਾਊਨ ਨੇ ਰਾਜੀਵ ਦਾ ਕਾਰੋਬਾਰ ਤਬਾਹ ਕਰ ਦਿੱਤਾ। ਦੁਕਾਨ ਲੰਮਾ ਸਮਾਂ ਬੰਦ ਰਹਿਣ ਕਾਰਨ ਦੁਕਾਨ ਵਿਚ ਪਿਆ ਸਾਮਾਨ ਖਰਾਬ ਹੋ ਗਿਆ। ਉਸ ਨੇ ਕਰਜ਼ਾ ਵੀ ਲਿਆ ਸੀ ਪਰ ਗੱਲ ਨਹੀਂ ਬਣੀ ਤੇ ਮਜਬੂਰ ਹੋ ਕੇ ਇਹ ਕਦਮ ਚੁੱਕ ਲਿਆ। ਮ੍ਰਿਤਕ ਦੇ ਦੋ ਬੱਚੇ ਵੀ ਹਨ। ਕਾਂਗਰਸ ਆਗੂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਨੇ ਇਸ ਘਟਨਾ ਉਤੇ ਟਵੀਟ ਕਰਦਿਆਂ ਕਿਹਾ ਕਿ ਇਸ ਵਿਚੋਂ ਛੋਟੇ ਵਪਾਰੀਆਂ ਦੀ ਬੇਵਸੀ ਝਲਕਦੀ ਹੈ। -ਪੀਟੀਆਈ



Most Read

2024-09-23 02:22:46