Breaking News >> News >> The Tribune


ਜਹਾਜ਼ ਦੇ ਇੰਜਣ ਦਾ ਕਵਰ ਮੁੰਬਈ ਹਵਾਈ ਅੱਡੇ ’ਤੇ ਡਿਗਿਆ


Link [2022-02-10 06:53:47]



ਮੁੰਬਈ: ਇਕ ਡਰਾਉਣ ਵਾਲੀ ਘਟਨਾ 'ਚ ਅੱਜ 'ਅਲਾਇੰਸ ਏਅਰ' ਦੇ ਜਹਾਜ਼ ਦੇ ਇੰਜਣ ਦਾ ਕਵਰ ਮੁੰਬਈ ਹਵਾਈ ਅੱਡੇ ਉਤੇ ਡਿੱਗ ਗਿਆ। ਉਹ ਉਡਾਣ ਮੁੰਬਈ ਤੋਂ ਭੁਜ ਜਾ ਰਹੀ ਸੀ। ਇਹ ਜਹਾਜ਼ ਦੇ ਉਡਾਣ ਭਰਨ ਤੋਂ ਬਾਅਦ ਹਵਾਈ ਅੱਡੇ ਉਤੇ ਡਿਗਿਆ ਮਿਲਿਆ ਹੈ। ਮੁੰਬਈ ਤੋਂ ਭੁਜ ਜਾ ਰਹੀ ਉਡਾਣ ਵਿਚ 70 ਜਣੇ ਸਵਾਰ ਸਨ। ਇਸ ਤੋਂ ਇਲਾਵਾ ਅਮਲੇ ਦੇ ਚਾਰ ਮੈਂਬਰ ਤੇ ਇਕ ਇੰਜਨੀਅਰ ਵੀ ਸੀ। ਡੀਜੀਸੀਏ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਸਨ। ਏਅਰਲਾਈਨ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ ਤੇ ਕਿਹਾ ਕਿ ਸਾਰੇ ਯਾਤਰੀ ਸੁਰੱਖਿਅਤ ਉਤਰ ਗਏ ਹਨ ਤੇ ਜਹਾਜ਼ ਨੂੰ ਕੋਈ ਨੁਕਸਾਨ ਨਹੀਂ ਪੁੱਜਾ ਹੈ। ਜਹਾਜ਼ ਸਵੇਰੇ 6.15 'ਤੇ ਉਡਿਆ ਸੀ ਤੇ ਦੋ ਘੰਟੇ ਦੀ ਉਡਾਣ ਸੀ। ਘਟਨਾ ਲਈ ਸਾਂਭ-ਸੰਭਾਲ ਵਿਚ ਰਹਿ ਗਈ ਕਿਸੇ ਖਾਮੀ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। -ਆਈਏਐਨਐੱਸ



Most Read

2024-09-23 02:37:23