World >> The Tribune


ਕਤਰ: ਜੈਸ਼ੰਕਰ ਵੱਲੋਂ ਹਮਰੁਤਬਾ ਨਾਲ ਕਈ ਮੁੱਦਿਆਂ ’ਤੇ ਚਰਚਾ


Link [2022-02-10 04:33:59]



ਦੋਹਾ, 9 ਫਰਵਰੀ

ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਆਪਣੇ ਕਤਰ ਦੇ ਹਮਰੁਤਬਾ ਨਾਲ ਇੱਥੇ ਮੁਲਾਕਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ੇਖ਼ ਮੁਹੰਮਦ ਬਿਨ ਅਬਦੁਲਰਹਿਮਾਨ ਅਲ-ਥਾਨੀ ਨਾਲ ਹੋਈ ਗੱਲਬਾਤ ਵਿਚ ਸਿਆਸੀ, ਆਰਥਿਕ ਤੇ ਸੁਰੱਖਿਆ ਭਾਈਵਾਲੀ ਦੇ ਮੁੱਦੇ ਵਿਚਾਰੇ ਗਏ। ਜੈਸ਼ੰਕਰ ਨੇ ਇਸ ਮੌਕੇ ਦੋਹਾ ਵਿਚ ਨਵੇਂ ਦੂਤਾਵਾਸ ਕੰਪਲੈਕਸ ਦਾ ਨੀਂਹ ਪੱਥਰ ਵੀ ਰੱਖਿਆ। ਇਸ ਮੌਕੇ ਕਤਰੀ ਵਿਦੇਸ਼ ਮੰਤਰੀ ਵੀ ਹਾਜ਼ਰ ਸਨ। ਜੈਸ਼ੰਕਰ ਨੇ ਆਸ ਪ੍ਰਗਟਾਈ ਕਿ ਨਵੀਂ ਇਮਾਰਤ ਕਤਰ ਵਿਚਲੇ ਭਾਰਤੀ ਭਾਈਚਾਰੇ ਦੀਆਂ ਆਸਾਂ ਉਤੇ ਖ਼ਰੀ ਉਤਰੇਗੀ। ਦੱਸਣਯੋਗ ਹੈ ਕਿ ਜੈਸ਼ੰਕਰ ਖਾੜੀ ਮੁਲਕ ਦੇ ਦੌਰੇ ਉਤੇ ਹਨ।ਉਨ੍ਹਾਂ ਭਾਰਤੀ ਭਾਈਚਾਰੇ ਦੀ ਕੀਤੀ ਗਈ ਮਦਦ 'ਤੇ ਕਤਰੀ ਆਗੂਆਂ ਦਾ ਧੰਨਵਾਦ ਵੀ ਕੀਤਾ। ਅਲ-ਥਾਨੀ ਕਤਰ ਦੇ ਉਪ ਪ੍ਰਧਾਨ ਮੰਤਰੀ ਵੀ ਹਨ। ਉਨ੍ਹਾਂ ਭਾਰਤ ਨਾਲ ਨਿਵੇਸ਼ ਤੇ ਵਪਾਰ ਨਾਲ ਸਬੰਧਤ ਰਿਸ਼ਤਿਆਂ ਦਾ ਵਿਸਤਾਰ ਕਰਨ ਵਿਚ ਦਿਲਚਸਪੀ ਦਿਖਾਈ। -ਪੀਟੀਆਈ

ਵਿਦੇਸ਼ ਮੰਤਰੀ ਜੈਸ਼ੰਕਰ ਦਾ ਆਸਟਰੇਲੀਆ ਤੇ ਫਿਲਪੀਨਜ਼ ਦੌਰਾ ਅੱਜ ਤੋਂ

ਨਵੀਂ ਦਿੱਲੀ: ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦਾ ਛੇ ਦਿਨਾ ਆਸਟਰੇਲੀਆ ਤੇ ਫਿਲਪੀਨਜ਼ ਦੌਰਾ ਵੀਰਵਾਰ 10 ਫਰਵਰੀ ਤੋਂ ਸ਼ੁਰੂ ਹੋਵੇਗਾ। ਵਿਦੇਸ਼ ਮੰਤਰੀ ਵਜੋਂ ਉਨ੍ਹਾਂ ਦਾ ਇਹ ਪਹਿਲਾ ਆਸਟਰੇਲੀਆ ਦੌਰਾ ਹੋਵੇਗਾ, ਜਿਹੜਾ 10 ਤੋਂ 13 ਫਰਵਰੀ ਤੱਕ ਚੱਲੇਗਾ। ਸ੍ਰੀ ਜੈਸ਼ੰਕਰ ਦਾ ਫਿਲੀਪੀਨਜ਼ ਦੌਰਾ 13 ਤੋਂ 15 ਫਰਵਰੀ ਹੋਵੇਗਾ। ਭਾਰਤੀ ਵਿਦੇਸ਼ ਮੰਤਰੀ ਵੱਲੋਂ ਇਹ ਦੌਰਾ ਦੱਖਣ ਪੱਛਮੀ ਦੇਸ਼ ਵੱਲੋਂ ਭਾਰਤ ਤੋਂ ਬ੍ਰਹਮੋਸ ਮਿਜ਼ਾਈਲ ਦੀਆਂ ਤਿੰਨ ਬੈਟਰੀਆਂ ਖਰੀਦਣ ਦੇ ਕਰਾਰ ਹੋਣ ਤੋਂ ਦੋ ਹਫ਼ਤੇ ਤੋਂ ਵੱਧ ਸਮੇਂ ਬਾਅਦ ਕੀਤਾ ਜਾਣਾ ਹੈ। ਵਿਦੇਸ਼ ਮੰਤਰਾਲੇ ਵੱਲੋਂ ਵਿਦੇਸ਼ ਮੰਤਰੀ ਦੇ ਦੋ ਦੇਸ਼ਾਂ ਦੇ ਦੌਰੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਉਹ ਮੈਲਬਰਨ ਵਿੱਚ 11 ਫਰਵਰੀ ਨੂੰ 'ਕੁਆਡ' ਵਿਦੇਸ਼ ਮੰਤਰੀਆਂ ਦੀ ਚੌਥੀ ਮੀਟਿੰਗ ਵਿੱਚ ਆਪਣੇ ਆਸਟਰੇਲੀਆ, ਜਪਾਨ ਤੇ ਅਮਰੀਕੀ ਹਮਰੁਤਬਾਵਾਂ ਨਾਲ ਸ਼ਾਮਲ ਹੋਣਗੇ। -ਪੀਟੀਆਈ



Most Read

2024-09-21 10:44:24