World >> The Tribune


ਇਜ਼ਰਾਈਲ ਵੱਲੋਂ ਸੀਰੀਆ ਦੀ ਰਾਜਧਾਨੀ ਦਮੱਸ਼ਕ ’ਤੇ ਹਮਲਾ


Link [2022-02-10 04:33:59]



ਯੋਰੋਸ਼ਲਮ, 9 ਫਰਵਰੀ

ਸੀਰੀਆ ਦੀ ਰਾਜਧਾਨੀ ਦਮੱਸ਼ਕ ਨੇੜੇ ਇਜ਼ਰਾਇਲੀ ਹਮਲੇ ਵਿੱਚ ਇਕ ਸੀਰਿਆਈ ਫੌਜੀ ਮਾਰਿਆ ਗਿਆ ਤੇ ਪੰਜ ਹੋਰ ਜ਼ਖ਼ਮੀ ਹੋ ਗਏ। ਇਜ਼ਰਾਇਲੀ ਫੌਜ ਨੇ ਕਿਹਾ ਕਿ ਅਰਬ ਮੁਲਕ ਵੱਲੋਂ ਉੱਤਰੀ ਇਜ਼ਰਾਈਲ ਵਿੱਚ ਐਂਟੀ-ਏਅਰਕ੍ਰਾਫ਼ਟ ਮਿਜ਼ਾਈਲ ਦਾਗ਼ੇ ਜਾਣ ਮਗਰੋੋਂ ਉਸ ਨੇ ਸੀਰੀਆ ਵਿੱਚ ਕੁਝ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਜ਼ਰਾਇਲ ਨੇ ਕਿਹਾ ਕਿ ਸੀਰੀਆ ਵੱਲੋਂ ਛੱਡਿਆ ਰਾਕੇਟ ਹਵਾ ਵਿੱਚ ਹੀ ਫਟ ਗਿਆ ਤੇ ਇਜ਼ਰਾਈਲ ਦੀ ਏਅਰ ਰੱਖਿਆ ਪ੍ਰਣਾਲੀ ਇਸ ਨੂੰ ਰਾਹ ਵਿੱਚ ਹੀ ਰੋਕਣ ਵਿੱਚ ਨਾਕਾਮ ਰਹੀ। ਹਾਲਾਂਕਿ ਇਸ ਨੇ ਉੱਤਰੀ ਇਜ਼ਰਾਈਲ ਵਿੱਚ ਚੇਤਾਵਨੀ ਦਾ ਘੁੱਗੂ ਜ਼ਰੂਰ ਵਜਾ ਦਿੱਤਾ ਸੀ। ਹਮਲੇ ਕਰਕੇ ਹਾਲ ਦੀ ਘੜੀ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਜ਼ਰਾਈਲ ਨੇ ਇਕ ਬਿਆਨ ਵਿੱਚ ਸੀਰੀਆ ਦੇ ਧੁਰ ਅੰਦਰ ਹਮਲਾ ਕੀਤੇ ਜਾਣ ਦੀ ਗੱਲ ਕਬੂਲੀ ਹੈ। ਇਜ਼ਰਾਇਲੀ ਫੌਜ ਨੇ ਕਿਹਾ ਕਿ ਉਸ ਨੇ ਐਂਟੀ ਏਅਰਕ੍ਰਾਫ਼ਟ ਮਿਜ਼ਾਈਲ ਛੱਡੇ ਜਾਣ ਵਾਲੀ ਥਾਂ ਨੂੰ ਨਿਸ਼ਾਨਾ ਬਣਾਇਆ। ਸੀਰੀਆ ਦੀ ਸਰਕਾਰੀ ਖ਼ਬਰ ਏਜੰਸੀ ਸਨਾ ਨੇ ਕਿਹਾ ਕਿ ਇਜ਼ਰਾਈਲ ਨੇ ਜ਼ਮੀਨ ਤੋਂ ਜ਼ਮੀਨ ਤੱਕ ਮਾਰ ਕਰਦੀ ਮਿਜ਼ਾਈਲ ਜ਼ਰੀਏ ਰਾਜਧਾਨੀ ਦਮੱਸ਼ਕ ਨੂੰ ਨਿਸ਼ਾਨਾ ਬਣਾਇਆ। ਏਜੰਸੀ ਨੇ ਕਿਹਾ ਕਿ ਹਮਲੇ ਵਿੱਚ ਇਕ ਸੀਰਿਆਈ ਫੌਜੀ ਮਾਰਿਆ ਗਿਆ ਤੇ ਸੁਰੱਖਿਆ ਬਲਾਂ ਦੇ ਪੰਜ ਹੋਰ ਜਵਾਨ ਜ਼ਖ਼ਮੀ ਹੋ ਗਏ। -ਏਪੀ



Most Read

2024-09-21 10:38:13