World >> The Tribune


ਕੈਨੇਡਾ: ਨਵਾਂ ਕੰਪਿਊਟਰ ਮਾਡਲ ਦੱਸਦੈ ਕਰੋਨਾ ਦਾ ਫੈਲਾਅ ਰੋਕਣ ਦੇ ਉਪਾਅ


Link [2022-02-10 04:33:59]



ਟੋਰਾਂਟੋ, 9 ਫਰਵਰੀ

ਕੈਨੇਡਾ ਵਿੱਚ ਖੋਜਕਰਤਾਵਾਂ ਨੇ ਇੱਕ ਨਵਾਂ ਕੰਪਿਊਟਰ ਮਾਡਲ ਵਿਕਸਿਤ ਕੀਤਾ ਹੈ, ਜਿਹੜਾ ਕਰੋਨਾ ਲਾਗ ਦੇ ਵੱਖ-ਵੱਖ ਰੂਪਾਂ ਦੇ ਪਾਸਾਰ ਨੂੰ ਘਟਾਉਣ ਦਾ ਸਭ ਤੋਂ ਵਧੀਆ ਉਪਾਅ ਦੱਸਦਾ ਹੈ। ਯੂਨੀਵਰਸਿਟੀ ਆਫ ਵਾਟਰਲੂ ਦੇ ਖੋਜਕਰਤਾਵਾਂ ਵੱਲੋਂ ਤਿਆਰ ਮਾਡਲ ਕੇਸਾਂ ਦੀ ਗਿਣਤੀ ਅਤੇ ਹਸਪਤਾਲਾਂ ਵਿੱਚ ਭਰਤੀ ਹੋਣ ਦੇ ਕੇਸਾਂ ਤੋਂ ਪਹਿਲਾਂ ਵਰਤੇ ਅੰਕੜੇ ਲੈਂਦਾ ਹੈ ਅਤੇ ਫਿਰ ਟੀਕਾਕਰਨ ਦਰ, ਮਾਸਕ ਦੀ ਵਰਤੋਂ, ਤਾਲਾਬੰਦੀ ਤੇ ਠੀਕ ਹੋਏ ਕੇਸਾਂ ਦੀ ਗਿਣਤੀ ਅਤੇ ਹੋਰ ਕਾਰਕਾਂ ਨੂੰ ਸ਼ਾਮਲ ਕਰਦਾ ਹੈ। ਜਨਰਲ ਸਾਂਇੰਟੇਫਿਕ ਰਿਪੋਰਟਸ ਵਿੱਚ ਛਪੀ ਇਹ ਖੋਜ ਕੈਨੇਡਾ ਦੇ ਸੂਬੇ ਓਂਟਾਰੀਓ ਵਿੱਚ ਕਰੋਨਾ ਦੇ ਸੱਜਰੇ ਹਾਲਾਤ ਅਤੇ ਓਂਟਾਰੀਓ ਕੋਵਿਡ-19 ਸਾਇੰਸ ਐਡਵਾਈਜ਼ਰੀ ਟੇਬਲ ਤੋਂ ਲਏ ਅੰਕੜਿਆਂ 'ਤੇ ਅਧਾਰਿਤ ਹੈ। ਵਾਟਰਲੂੁ ਯੂਨੀਵਰਸਿਟੀ 'ਚ ਪ੍ਰੋਫੈਸਰ ਅਨੀਤਾ ਲੇਟਨ ਨੇ ਦੱਸਿਆ, ''ਅਸੀਂ ਅਸਲ ਵਿੱਚ ਇਹ ਮਾਡਲ ਉਦੋਂ ਤਿਆਰ ਕਰ ਰਹੇ ਸੀ, ਜਦੋਂ ਓਂਟਾਰੀਓ ਵਿੱਚ ਡੈਲਟਾ ਰੂਪ ਦਾ ਜ਼ਿਆਦਾ ਪ੍ਰਭਾਵ ਸੀ।'' ਉਨ੍ਹਾਂ ਕਿਹਾ, ''ਅਸੀਂ ਓਮੀਕਰੋਨ ਵਰਗੇ ਰੂਪ ਦੀ ਵਰਤੋਂ ਕੀਤੀ ਅਤੇ ਮਾਡਲ ਇਹ ਸਮਝਣ 'ਚ ਸਮਰੱਥ ਸੀ ਕਿ ਰੂਪ ਦੀ ਅਗਲੀ ਪ੍ਰਤੀਕਿਰਿਆ ਕੀ ਹੋਵੇਗੀ।'' ਟੀਮ ਵੱਲੋਂ ਨਵੇਂ ਵੇਰੀਐਂਟ ਦੀ ਪ੍ਰਤੀਕਿਰਿਆ ਦੇਖਣ ਲਈ ਕੰਪਿਊਟਰ ਮਾਡਲ ਦੇ ਮਾਪਦੰਡਾਂ ਨੂੰ ਬਦਲਿਆ ਵੀ ਜਾ ਸਕਦਾ ਹੈ। ਖੋਜਕਰਤਾਵਾਂ ਨੇ ਕਿਹਾ ਕਿ ਕੰਪਿਊਟਰ ਮਾਡਲ ਇਹ ਵੀ ਦਰਸਾਉਂਦਾ ਹੈ ਕਿ ਇਹ ਵੇਰੀਐਂਟਸ ਨੂੰ ਰੋਕਣ ਲਈ ਕੀ ਕਰੇਗਾ। ਨਤੀਜੇ ਵਜੋਂ ਇਹ ਮਾਡਲ ਟੀਕਾਕਰਨ ਦੀ ਲੋੜ ਦੇ ਪੱਧਰ ਅਤੇ ਨਵੇਂ ਰੂਪ ਨੂੰ ਦੂਰ ਰੱਖਣ ਲਈ ਪਾਬੰਦੀਆਂ ਦੀ ਲੋੜ ਬਾਰੇ ਵੀ ਦੱਸਦਾ ਹੈ। -ਪੀਟੀਆਈ



Most Read

2024-09-21 10:51:36