World >> The Tribune


ਵਾਸ਼ਿੰਗਟਨ ਹਵਾਈ ਅੱਡੇ ’ਤੇ ਭਾਰਤੀ ਔਰਤ ਬੇਹੋਸ਼ ਮਿਲੀ


Link [2022-02-10 04:33:59]



ਨਿਊਯਾਰਕ, 9 ਫਰਵਰੀ

ਵਾਸ਼ਿੰਗਟਨ ਡੱਲੇਸ ਹਵਾਈ ਅੱਡੇ 'ਤੇ ਬੈਗੇਜ ਬੈਲਟ ਨੇੜੇ ਵ੍ਹੀਲਚੇਅਰ 'ਤੇ ਬੇਹੋਸ਼ੀ ਦੀ ਹਾਲਤ ਵਿੱਚ ਮਿਲੀ 54 ਸਾਲਾਂ ਦੀ ਇੱਕ ਭਾਰਤੀ ਔਰਤ ਨੂੰ ਸਿਹਤ ਕਰਮੀਆਂ ਵੱਲੋਂ ਸਮੇਂ ਸਿਰ ਕੀਤੀ ਕਾਰਵਾਈ ਸਦਕਾ ਬਚਾਅ ਲਿਆ ਗਿਆ ਹੈ। ਕਸਟਮ ਅਤੇ ਸੀਮਾ ਸੁਰੱਖਿਆ (ਸੀਪੀਬੀ) ਨੇ ਮੰਗਲਵਾਰ ਨੂੰ ਦੱਸਿਆ ਕਿ ਪੀੜਤ ਔਰਤ ਭਾਰਤੀ ਨਾਗਰਿਕ ਹੈ ਅਤੇ ਅਮਰੀਕਾ ਵਿੱਚ ਕਾਨੂੰਨੀ ਤੌਰ 'ਤੇ ਰਹਿ ਰਹੀ ਹੈ, ਜੋ ਦੋਹਾ (ਕਤਰ) ਤੋਂ 15 ਘੰਟੇ ਦੀ ਉਡਾਣ ਰਾਹੀਂ ਐਤਵਾਰ ਸ਼ਾਮ ਨੂੰ ਹਵਾਈ ਅੱਡੇ 'ਤੇ ਪਹੁੰਚੀ ਸੀ। ਹਵਾਈ ਅੱਡੇ ਦੇ ਅਧਿਕਾਰੀਆਂ ਵੱਲੋਂ ਸੀਪੀਬੀ ਨੂੰ ਬੈਗੇਜ ਬੈਲਟ ਨੇੜੇ ਇੱਕ ਔਰਤ ਬੇਹੋਸ਼ੀ ਦੀ ਹਾਲਤ ਵਿੱਚ ਮਿਲਣ ਦੀ ਜਾਣਕਾਰੀ ਦਿੱਤੀ ਗਈ ਸੀ। -ਪੀਟੀਆਈ



Most Read

2024-09-21 10:53:58