Sport >> The Tribune


ਆਸਟਰੇਲੀਆ ਵੱਲੋਂ ਐਲਾਨੀ ਟੀਮ ਦਾ ਪਾਕਿ ਵੱਲੋਂ ਸਵਾਗਤ


Link [2022-02-09 11:14:33]



ਕਰਾਚੀ: ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਇਸ ਗੱਲ ਤੋਂ ਬੇਹੱਦ ਖ਼ੁਸ਼ ਹੈ ਆਸਟਰੇਲੀਆ ਨੇ ਅਗਾਮੀ ਲੜੀ ਲਈ ਆਪਣੀ ਮਜ਼ਬੂਤ ਟੀਮ ਐਲਾਨੀ ਹੈ। ਪਹਿਲਾਂ ਇਸ ਗੱਲ ਦਾ ਖ਼ਦਸ਼ਾ ਜ਼ਾਹਿਰ ਕੀਤਾ ਗਿਆ ਸੀ ਕਿ ਕੁਝ ਚੋਟੀ ਦੇ ਖਿਡਾਰੀ ਪਾਕਿਸਤਾਨ ਦਾ ਦੌਰਾ ਨਹੀਂ ਕਰ ਰਹੇ। ਪੀਸੀਬੀ ਦੇ ਅਧਿਕਾਰੀ ਫੈਸਲ ਹਸਨੈਨ ਨੇ ਕਿਹਾ ਕਿ ਇਸ ਐਲਾਨ ਨਾਲ ਉਨ੍ਹਾਂ ਨੂੰ ਭਰੋਸਾ ਮਿਲਿਆ ਹੈ ਕਿ ਲੜੀ ਨਿਰਧਾਰਤ ਪ੍ਰੋਗਰਾਮ ਅਨੁਸਾਰ ਹੋਵੇਗੀ। ਹਸਨੈਨ ਨੇ ਕਿਹਾ ਕਿ ਪੀਸੀਬੀ ਤੇ ਪ੍ਰਸ਼ੰਸਕਾਂ ਲਈ ਇਹ ਚੰਗੀ ਖਬਰ ਹੈ। ਆਸਟਰੇਲੀਆ ਦੀ ਟੀਮ ਚਾਰ ਮਾਰਚ ਤੋਂ ਪੰਜ ਅਪਰੈਲ ਦੌਰਾਨ ਪਾਕਿਸਤਾਨ ਵਿਚ ਤਿੰਨ ਟੈਸਟ, ਤਿੰਨ ਇਕ ਰੋਜ਼ਾ ਤੇ ਇਕ ਟੀ20 ਮੈਚ ਖੇਡੇਗੀ। -ਪੀਟੀਆਈ



Most Read

2024-09-20 13:39:28