World >> The Tribune


ਬਾਇਡਨ ਦੇ ਵਿਗਿਆਨ ਸਲਾਹਕਾਰ ਵੱਲੋਂ ਅਸਤੀਫ਼ਾ


Link [2022-02-09 05:14:01]



ਵਾਸ਼ਿੰਗਟਨ, 8 ਫਰਵਰੀ

ਰਾਸ਼ਟਰਪਤੀ ਜੋ ਬਾਇਡਨ ਦੇ ਚੋਟੀ ਦੇ ਵਿਗਿਆਨ ਸਲਾਹਕਾਰ ਐਰਿਕ ਲੈਂਡਰ ਨੇ ਅਸਤੀਫ਼ਾ ਦੇ ਦਿੱਤਾ ਹੈ। ਵ੍ਹਾਈਟ ਹਾਊਸ ਵੱਲੋਂ ਕਿਹਾ ਕਿ ਗਿਆ ਸੀ ਕਿ ਵਿਭਾਗੀ ਜਾਂਚ ਦੌਰਾਨ ਐਰਿਕ ਵੱਲੋਂ ਸਟਾਫ ਨਾਲ ਕੀਤੀ ਬਦਸੂਲਕੀ ਦੇ ਸਬੂਤ ਮਿਲੇ ਹਨ। ਇਸ ਦੇ ਕੁੱਝ ਘੰਟਿਆਂ ਮਗਰੋਂ ਹੀ ਐਰਿਕ ਨੇ ਆਪਣਾ ਅਸਤੀਫ਼ਾ ਦੇ ਦਿੱਤਾ। ਇਹ ਬਾਇਡਨ ਪ੍ਰਸ਼ਾਸਨ ਵਿਚੋਂ ਕਿਸੇ ਸ਼ਖ਼ਸ ਦੀ ਪਹਿਲੀ ਰਵਾਨਗੀ ਹੈ। ਪਿਛਲੇ ਸਾਲ ਇੱਕ ਅੰਦਰੂਨੀ ਪੜਚੋਲ ਦੌਰਾਨ ਸਾਹਮਣੇ ਆਇਆ ਸੀ ਕਿ ਸਾਇੰਸ ਅਤੇ ਤਕਨਾਲੋਜੀ ਨੀਤੀ ਵਿਭਾਗ ਦੇ ਡਾਇਰੈਕਟਰ ਅਤੇ ਬਾਇਡਨ ਦੇ ਵਿਗਿਆਨ ਸਲਾਹਕਾਰ ਲੈਂਡਰ ਨੇ ਆਪਣੇ ਸਟਾਫ ਨਾਲ ਮਾੜਾ ਵਿਹਾਰ ਕੀਤਾ ਸੀ ਅਤੇ ਉਨ੍ਹਾਂ ਨੂੰ ਧਮਕਾਇਆ ਸੀ। ਵ੍ਹਾਈਟ ਹਾਊਸ ਨੇ ਇਸ ਵਿਹਾਰ ਲਈ ਲੈਂਡਰ ਨੂੰ ਝਾੜ ਵੀ ਪਾਈ ਸੀ। -ਏਪੀ



Most Read

2024-09-21 13:03:33