Breaking News >> News >> The Tribune


ਪਾਕਿਸਤਾਨੀ ਡੀਲਰ ਦੇ ਕਸ਼ਮੀਰ ਬਾਰੇ ਟਵੀਟ ’ਤੇ ਹੁੰਡਈ ਨੇ ਮੁਆਫ਼ੀ ਮੰਗੀ


Link [2022-02-09 04:54:14]



ਨਵੀਂ ਦਿੱਲੀ: ਪਾਕਿਸਤਾਨ ਵਿਚ ਹੁੰਡਈ ਦੇ ਡੀਲਰ ਵੱਲੋਂ ਕਸ਼ਮੀਰ ਬਾਰੇ ਕੀਤੇ ਗਏ ਟਵੀਟ ਉਤੇ ਦੱਖਣੀ ਕੋਰਿਆਈ ਕੰਪਨੀ ਨੇ ਹੁਣ ਮੁਆਫ਼ੀ ਮੰਗੀ ਹੈ। ਹੁੰਡਈ ਨੇ ਕਿਹਾ ਕਿ ਉਨ੍ਹਾਂ ਦੇ ਪਾਕਿਸਤਾਨੀ ਭਾਈਵਾਲ ਨੇ 'ਅਣਅਧਿਕਾਰਤ' ਟਵੀਟ ਕੀਤਾ ਸੀ ਤੇ ਕੰਪਨੀ ਨੂੰ ਅਫ਼ਸੋਸ ਹੈ। ਕੰਪਨੀ ਨੇ ਕਿਹਾ ਕਿ ਸਾਖ਼ ਨੂੰ ਸੱਟ ਮਾਰਨ ਵਾਲਾ ਇਹ ਟਵੀਟ ਡਿਲੀਟ ਕਰਵਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿਚ ਕੰਪਨੀ ਦੀਆਂ ਕਾਰਾਂ ਦੇ ਬਾਈਕਾਟ ਦੀ ਮੰਗ ਉੱਠੀ ਸੀ ਤੇ ਭਾਰਤ ਸਰਕਾਰ ਨੇ ਵੀ ਹੁੰਡਈ ਨੂੰ ਮੁਆਫ਼ੀ ਮੰਗਣ ਲਈ ਕਿਹਾ ਸੀ। ਟਵੀਟ ਜਿਸ ਅਕਾਊਂਟ ਤੋਂ ਕੀਤੇ ਗਏ ਸਨ, ਉਹ ਹੁੰਡਈ ਤੇ ਇਸ ਦੀ ਇਕ ਹੋਰ ਕੰਪਨੀ ਕੀਆ ਕਾਰਪੋਰੇਸ਼ਨ ਨਾਲ ਜੁੜਿਆ ਹੋਇਆ ਸੀ। ਟਵੀਟ ਵਿਚ ਡੀਲਰ ਨੇ ਕਿਹਾ ਸੀ ਕਿ ਉਹ ਕਸ਼ਮੀਰ ਨਾਲ ਇਕਜੁੱਟਤਾ ਪ੍ਰਗਟ ਕਰਦਾ ਹੈ। ਕੰਪਨੀ ਨੇ ਕਿਹਾ ਸੀ, 'ਅਸੀਂ ਗ਼ੈਰ-ਸੰਵੇਦਨਸ਼ੀਲ ਸੰਚਾਰ ਖ਼ਿਲਾਫ਼ ਕੋਈ ਢਿੱਲ ਨਹੀਂ ਵਰਤਦੇ ਤੇ ਇਸ ਤਰ੍ਹਾਂ ਦੇ ਕਿਸੇ ਵੀ ਨਜ਼ਰੀਏ ਦਾ ਵਿਰੋਧ ਕਰਦੇ ਹਾਂ।' ਪਰ ਇਸ ਮਾਮਲੇ ਉਤੇ ਵਿਵਾਦ ਵਧਣ ਤੇ ਮਗਰੋਂ ਭਾਰਤ ਸਰਕਾਰ ਵੱਲੋਂ ਦਖ਼ਲ ਦੇਣ ਤੋਂ ਬਾਅਦ ਕੰਪਨੀ ਨੇ ਅੱਜ ਬਿਆਨ ਜਾਰੀ ਕਰਕੇ ਕਿਹਾ, 'ਜੇਕਰ ਇਸ ਸੋਸ਼ਲ ਮੀਡੀਆ ਗਤੀਵਿਧੀ ਨਾਲ ਭਾਰਤ ਦੇ ਲੋਕਾਂ ਨੂੰ ਠੇਸ ਪਹੁੰਚੀ ਹੋਵੇ ਤਾਂ ਅਸੀਂ ਉਸ ਲਈ ਅਫ਼ਸੋਸ ਜ਼ਾਹਿਰ ਕਰਦੇ ਹਾਂ।' ਹੁੰਡਈ ਮੋਟਰ ਕੰਪਨੀ ਨੇ ਕਿਹਾ ਕਿ ਉਹ ਕਿਸੇ ਵੀ ਖੇਤਰ ਦੇ ਸਿਆਸੀ ਜਾਂ ਧਾਰਮਿਕ ਮੁੱਦਿਆਂ ਉਤੇ ਟਿੱਪਣੀ ਨਹੀਂ ਕਰਦੇ। -ਪੀਟੀਆਈ



Most Read

2024-09-23 04:39:51