Breaking News >> News >> The Tribune


ਬੰਗਾਲ ਵੱਲੋਂ ਮਨਰੇਗਾ ਤਹਿਤ ਅੱਠ ਕਰੋੜ ਹੋਰ ਦਿਹਾੜੀਆਂ ਦੀ ਮੰਗ


Link [2022-02-09 04:54:14]



ਕੋਲਕਾਤਾ: ਪੱਛਮੀ ਬੰਗਾਲ ਦੀ ਸਰਕਾਰ ਨੇ ਕੇਂਦਰ ਨੂੰ ਪੱਤਰ ਲਿਖ ਕੇ 2021-22 ਵਿੱਤੀ ਸਾਲ ਲਈ ਮਨਰੇਗਾ ਤਹਿਤ 8 ਕਰੋੜ ਹੋਰ ਦਿਹਾੜੀਆਂ ਦੀ ਮਨਜ਼ੂਰੀ ਮੰਗੀ ਹੈ। ਸੂਬਾਈ ਪੰਚਾਇਤ ਮੰਤਰੀ ਪੁਲੋਕ ਰੋਇ ਨੇ ਕਿਹਾ ਕਿ ਇਸ ਵਾਰ ਸੂਬਾ ਸਰਕਾਰ ਨੇ ਇਸ ਵਿਤੀ ਸਾਲ ਲਈ ਮਜ਼ਦੂਰ ਬਜਟ ਵਾਸਤੇ 27 ਕਰੋੜ ਦਿਹਾੜੀਆਂ ਦਾ ਬਜਟ ਪਾਸ ਕੀਤਾ ਹੈ। ਇਸ ਮਗਰੋਂ ਕੇਂਦਰ ਤੋਂ ਦਿਹਾੜੀਆਂ ਵਧਾਉਣ ਲਈ ਮੰਗ ਪੱਤਰ ਲਿਖਿਆ ਗਿਆ ਹੈ। ਉਨ੍ਹਾਂ ਕਿਹਾ, ''ਉਨ੍ਹਾਂ ਕਿਹਾ ਕਿ ਸੂਬੇ ਲਈ 27 ਕਰੋੜ ਦਿਹਾੜੀਆਂ ਕਾਫ਼ੀ ਨਹੀਂ ਹਨ। ਸੂਬੇ ਲਈ ਘੱਟੋ-ਘੱਟ 35 ਕਰੋੜ ਦਿਹਾੜੀਆਂ ਦੀ ਲੋੜ ਹੈ। ਇਸ ਵਾਧੇ ਦੀ ਮਨਜ਼ੂਰੀ ਲਈ ਕੇਂਦਰ ਨੂੰ ਪੱਤਰ ਲਿਖਿਆ ਗਿਆ ਹੈ।'' ਇਸ ਸਬੰਧੀ ਇੱਕ ਅਧਿਕਾਰੀ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਇਸ ਸਬੰਧੀ ਅਜੇ ਤਕ ਕੇਂਦਰ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਇਸ ਵਿੱਤੀ ਸਾਲ ਲਈ ਪੱਛਮੀਂ ਬੰਗਾਲ ਵਾਸਤੇ ਪੰਜ ਕਰੋੜ ਵਾਧੂ ਦਿਹਾੜੀਆਂ ਨੂੰ ਮਨਜ਼ੂਰੀ ਦਿੱਤੀ ਗਈ ਸੀ। ਕੇਂਦਰ ਨੇ ਵਿੱਤੀ ਸਾਲ 2022-23 ਲਈ ਮਨਰੇਗਾ ਦਾ ਬਜਟ 73,000 ਕਰੋੜ ਰੱਖਿਆ ਹੈ ਜਦੋਂਕਿ ਸਾਲ 2021-22 ਲਈ ਇਹ ਬਜਟ 98,000 ਕਰੋੜ ਸੀ। -ਪੀਟੀਆਈ



Most Read

2024-09-23 02:34:27