Breaking News >> News >> The Tribune


ਅਰੁਣਾਚਲ: ਬਰਫ਼ੀਲੇ ਤੂਫ਼ਾਨ ’ਚ ਫ਼ਸੇ ਸੱਤ ਫੌਜੀਆਂ ਦੀਆਂ ਲਾਸ਼ਾਂ ਮਿਲੀਆਂ


Link [2022-02-09 04:54:14]



ਨਵੀਂ ਦਿੱਲੀ, 8 ਫਰਵਰੀ

ਅਰੁਣਾਚਲ ਪ੍ਰਦੇਸ਼ ਦੇ ਪੱਛਮੀ ਕਾਮੇਂਗ ਜ਼ਿਲ੍ਹੇ ਦੀਆਂ ਉੱਚੀਆਂ ਪਹਾੜੀਆਂ 'ਤੇ ਬਰਫ਼ ਦੇ ਤੋਦੇ ਡਿੱਗਣ ਕਾਰਨ ਪਿਛਲੇ ਦੋ ਦਿਨਾਂ ਤੋਂ ਲਾਪਤਾ ਭਾਰਤੀ ਫੌਜ ਦੇ ਸੱਤ ਜਵਾਨਾਂ ਦੀਆਂ ਲਾਸ਼ਾਂ ਲੱਭ ਗਈਆਂ ਹਨ। ਭਾਰਤੀ ਫੌਜ ਨੇ ਲਾਪਤਾ ਜਵਾਨਾਂ ਦਾ ਥਹੁ-ਪਤਾ ਲਾਉਣ ਲਈ ਖੋਜ ਤੇ ਰਾਹਤ ਕਾਰਜ ਵਿੱਢੇ ਹੋਏ ਸਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੱਤ ਫੌਜੀ ਜਵਾਨਾਂ ਦੀ ਮੌਤ 'ਤੇ ਦੁੱਖ ਤੇ ਪੀੜ ਦਾ ਇਜ਼ਹਾਰ ਕੀਤਾ ਹੈ। ਮਾਰੇ ਗਏ ਜਵਾਨ 19 ਜੰਮੂ ਤੇ ਕਸ਼ਮੀਰ ਰਾਈਫਲਜ਼ ਨਾਲ ਸਬੰਧਤ ਹਨ। ਭਾਰਤੀ ਥਲ ਸੈਨਾ ਨੇ ਇਕ ਬਿਆਨ ਵਿੱਚ ਕਿਹਾ, ''ਬਰਫ਼ ਦੇ ਤੋਦੇ ਡਿੱਗਣ ਵਾਲੀ ਥਾਂ ਤੋਂ ਸਾਰੇ ਸੱਤ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਹੋ ਗਈਆਂ ਹਨ। ਸਾਡੇ ਵੱਲੋਂ ਕੀਤੇ ਸਿਖਰਲੇ ਯਤਨਾਂ ਦੇ ਬਾਵਜੂਦ ਮੰਦੇਭਾਗਾਂ ਨੂੰ ਅਸੀਂ ਇਨ੍ਹਾਂ ਵਿੱਚੋਂ ਕਿਸੇ ਨੂੰ ਵੀ ਨਹੀਂ ਬਚਾ ਸਕੇ।'' ਅਧਿਕਾਰੀਆਂ ਨੇ ਕਿਹਾ ਕਿ ਸਬੰਧਤ ਖੇਤਰ 14500 ਫੁੱਟ ਦੀ ਉਚਾਈ 'ਤੇ ਸਥਿਤ ਹੈ ਤੇ ਪਿਛਲੇ ਕੁਝ ਦਿਨਾਂ ਤੋਂ ਇਥੇ ਭਾਰੀ ਬਰਫ਼ਬਾਰੀ ਹੋ ਰਹੀ ਸੀ।'' ਫ਼ੌਜ ਨੇ ਕਿਹਾ, ''ਮ੍ਰਿਤਕ ਦੇਹਾਂ ਨੂੰ ਰਸਮੀ ਕਾਰਵਾਈ ਲਈ ਬਰਫ਼ੀਲੇ ਤੂਫ਼ਾਨ ਵਾਲੀ ਥਾਂ ਤੋਂ ਨੇੜਲੇ ਫੌਜੀ ਮੈਡੀਕਲ ਹਸਪਤਾਲ ਵਿੱਚ ਤਬਦੀਲ ਕੀਤਾ ਜਾ ਰਿਹੈ।'' -ਪੀਟੀਆਈ



Most Read

2024-09-23 04:35:12