Breaking News >> News >> The Tribune


‘ਲਵ ਜਹਾਦ’ ਲਈ ਦਸ ਸਾਲ ਦੀ ਸਜ਼ਾ ਦਾ ਵਾਅਦਾ


Link [2022-02-09 04:54:14]



ਲਖਨਊ: ਭਾਜਪਾ ਨੇ ਅੱਜ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਜਾਰੀ ਚੋਣ ਮਨੋਰਥ ਪੱਤਰ ਵਿੱਚ 'ਲਵ ਜਹਾਦ' ਲਈ ਘੱਟੋ-ਘੱਟ ਦਸ ਸਾਲ ਜੇਲ੍ਹ ਦੀ ਸਜ਼ਾ, ਸਿੰਜਾਈ ਲਈ ਮੁਫ਼ਤ ਬਿਜਲੀ ਅਤੇ ਹਰ ਘਰ ਇੱਕ ਨੌਕਰੀ ਅਤੇ 60 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਲਈ ਮੁਫ਼ਤ ਸਫ਼ਰ ਦਾ ਵਾਅਦਾ ਕੀਤਾ ਹੈ। ਇਹ ਐਲਾਨ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਤੋਂ ਸਿਰਫ ਦੋ ਦਿਨ ਪਹਿਲਾਂ ਪਾਰਟੀ ਵੱਲੋਂ 'ਲੋਕ ਕਲਿਆਣ ਸੰਕਲਪ ਪੱਤਰ 2022' ਜਾਰੀ ਕਰਨ ਮੌਕੇ ਕੀਤੇ ਹਨ। ਲੋਕ ਕਲਿਆਣ ਸੰਕਲਪ ਪੱਤਰ ਵਿੱਚ ਵਾਅਦਾ ਕੀਤਾ ਗਿਆ ਕਿ ਜੇਕਰ ਭਾਜਪਾ ਦਾ ਸਰਕਾਰ ਉੱਤਰ ਪ੍ਰਦੇਸ਼ 'ਚ ਦੁਬਾਰਾ ਸੱਤਾ ਵਿੱਚ ਆਉਂਦੀ ਹੈ ਤਾਂ ਸੂਬੇ 'ਚ ਧਰਮ ਪਰਿਵਰਤਨ ਵਿਰੋਧੀ ਕਾਨੂੰਨ ਸੋਧ ਕਰਕੇ ਘੱਟੋ-ਘੱਟ 10 ਸਾਲ ਦੀ ਸਜ਼ਾ ਅਤੇ ਇੱਕ ਲੱਖ ਰੁਪਏ ਜੁਰਮਾਨੇ ਦਾ ਪ੍ਰਬੰਧ ਕੀਤਾ ਜਾਵੇਗਾ। ਪਾਰਟੀ ਨੇ ਕਿਸਾਨਾਂ ਨੂੰ ਸਿੰਜਾਈ ਲਈ ਮੁਫ਼ਤ ਬਿਜਲੀ, ਗੰਨੇ ਦੀ ਫ਼ਸਲ ਦੀ ਜਲਦ ਅਦਾਇਗੀ ਅਤੇ ਕਣਕ ਅਤੇ ਝੋਨੇ ਦੀ ਫਸਲ ਵਾਸਤੇ ਐੱਮਐੱਸਪੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਦਾ ਵਾਅਦਾ ਕੀਤਾ ਹੈ। ਸੱਤਾਧਾਰੀ ਪਾਰਟੀ ਦੇ ਚੋਣ ਮਨੋਰਥ ਪੱਤਰ 'ਚ ਵਾਅਦਾ ਕੀਤਾ ਗਿਆ ਕਿ ਜੇਕਰ ਕਿਸਾਨਾਂ ਨੂੰ 14 ਦਿਨਾਂ ਦੇ ਅੰਦਰ ਅਦਾਇਗੀ ਨਹੀਂ ਹੁੰਦੀ ਤਾਂ ਖੰਡ ਮਿੱਲਾਂ ਨੂੰ ਬਕਾਇਆ ਰਾਸ਼ੀ 'ਤੇ ਵਿਆਜ ਵੀ ਅਦਾ ਕਰਨਾ ਪਵੇਗਾ। ਦਿਓਬੰਦ ਵਿੱਚ ਅਤਿਵਾਦ ਵਿਰੋਧੀ ਕਮਾਂਡੋ ਸੈਂਟਰ, ਜਿਸ ਨੂੰ ਪੰਜ ਸਾਲਾਂ ਵਿੱਚ ਪੂਰਾ ਕੀਤਾ ਜਾਵੇਗਾ, ਬਣਾਉਣ ਦਾ ਵੀ ਐਲਾਨ ਵੀ ਕੀਤਾ ਗਿਆ ਹੈ। ਅਜਿਹੇ ਹੀ ਸੈਂਟਰ ਮੇਰਠ, ਰਾਮਪੁਰ, ਆਜ਼ਮਪੁਰ, ਕਾਨਪੁਰ ਅਤੇ ਬਹਿਰਾਇਚ ਵਿੱਚ ਵੀ ਬਣਾਏ ਜਾਣਗੇ। -ਪੀਟੀਆਈ



Most Read

2024-09-23 04:38:43