Breaking News >> News >> The Tribune


ਫੇਸਬੁੱਕ ਤੇ ਇੰਸਟਾਗ੍ਰਾਮ ਵੱਲੋਂ ਥਲ ਸੈਨਾ ਦੀ ਚਿਨਾਰ ਕੋਰ ਦੇ ਹੈਂਡਲ ਬਲਾਕ


Link [2022-02-09 04:54:14]



ਸ੍ਰੀਨਗਰ, 8 ਫਰਵਰੀ

ਸੋਸ਼ਲ ਮੀਡੀਆ ਸਾਈਟਾਂ ਫੇਸਬੁੱਕ ਤੇ ਇੰਸਟਾਗ੍ਰਾਮ ਨੇ ਚਿਨਾਰ ਕੋਰ ਦੇ ਹੈਂਡਲਾਂ ਨੂੰ ਬਲਾਕ ਕਰ ਦਿੱਤਾ ਹੈ। ਭਾਰਤੀ ਥਲ ਸੈਨਾ ਲਈ ਚਿਨਾਰ ਕੋਰ ਦੀ ਕਸ਼ਮੀਰ ਵਾਦੀ ਵਿੱਚ ਤਾਇਨਾਤੀ ਰਣਨੀਤਕ ਪੱਖੋਂ ਕਾਫ਼ੀ ਅਹਿਮ ਹੈ। ਜਾਣਕਾਰੀ ਅਨੁਸਾਰ ਚਿਨਾਰ ਕੋਰ ਦੇ ਉਪਰੋਕਤ ਦੋਵੇਂ ਹੈਂਡਲ ਪਿਛਲੇ ਇਕ ਹਫ਼ਤੇ ਤੋਂ ਬੰਦ ਹਨ ਤੇ ਅਜੇ ਤੱਕ ਇਸ ਸਬੰਧੀ ਭੇਜੇ ਅਧਿਕਾਰਤ ਚਿੱਠੀ-ਪੱਤਰ ਦਾ ਕੋਈ ਜਵਾਬ ਨਹੀਂ ਭੇਜਿਆ ਗਿਆ ਹੈ। ਇਕ ਅਧਿਕਾਰੀ ਨੇ ਕਿਹਾ ਕਿ ਫੇਸਬੁੱਕ ਤੇ ਇੰਸਟਾਗ੍ਰਾਮ 'ਤੇ ਖਾਤੇ ਇਸ ਲਈ ਬਣਾੲੇ ਗੲੇ ਸਨ ਤਾਂ ਕਿ ਸਰਹੱਦ ਪਾਰੋਂ ਫੈਲਾੲੇ ਜਾਂਦੇ ਝੂਠ ਤੇ ਕੂੜ ਪ੍ਰਚਾਰ ਨੂੰ ਰੱਦ ਕੀਤਾ ਜਾ ਸਕੇ ਤੇ ਲੋਕਾਂ ਨੂੰ ਕਸ਼ਮੀਰ ਵਾਦੀ ਵਿੱਚ ਅਸਲ ਹਾਲਾਤ ਤੇ ਜ਼ਮੀਨੀ ਹਕੀਕਤ ਤੋਂ ਜਾਣੂ ਕਰਵਾਇਆ ਜਾ ਸਕੇ। ਫੌਜ ਦੇ ਸੀਨੀਅਰ ਅਧਿਕਾਰੀ ਨੇ ਆਪਣੀ ਪਛਾਣ ਨਸ਼ਰ ਨਾ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਫੇਸਬੁੱਕ ਵਿੱਚ ਸਬੰਧਤ ਅਥਾਰਿਟੀਜ਼ ਕੋਲ ਮਸਲਾ ਰੱਖਿਆ ਗਿਆ ਹੈ, ਪਰ ਅਜੇ ਤੱਕ ਉਨ੍ਹਾਂ ਵਲੋਂ ਕੋਈ ਜਵਾਬ ਨਹੀਂ ਮਿਲਿਆ ਹੈ। ਚਿਨਾਰ ਕੋਰ ਦੇ ਫੇਸਬੁੱਕ ਤੇ ਇੰਸਟਾਗ੍ਰਾਮ ਸਫ਼ਿਆਂ ਨੂੰ ਖੋਲ੍ਹਣ 'ਤੇ ਉਸ 'ਤੇ ਸੁਨੇਹਾ ਲਿਖਿਆ ਆਉਂਦਾ ਹੈ ਕਿ 'ਤੁਸੀਂ ਜਿਹੜੇ ਲਿੰਕ ਨੂੰ ਫਾਲੋ ਕਰ ਰਹੇ ਹੋ, ਉਹ ਟੁੱਟਿਆ ਹੋ ਸਕਦਾ ਹੈ, ਜਾਂ ਫਿਰ ਸਫ਼ੇ ਨੂੰ ਉਥੋਂ ਹਟਾ ਦਿੱਤਾ ਗਿਆ ਹੈ।'' ਚਿਨਾਰ ਕੋਰ ਕਸ਼ਮੀਰ ਵਾਦੀ ਵਿੱਚ ਤਾਇਨਾਤ ਥਲ ਸੈਨਾ ਦੀ 15ਵੀਂ ਕੋਰ ਦਾ ਮਕਬੂਲ ਨਾਮ ਹੈ। -ਪੀਟੀਆਈ



Most Read

2024-09-23 02:37:01