Breaking News >> News >> The Tribune


ਯੂਪੀ: ਪ੍ਰਿਯੰਕਾ ਵੱਲੋਂ ਯਮੁਨਾ ਪੂਜਾ, ਔਰਤਾਂ ਨਾਲ ਸੈਲਫੀ ਲਈ


Link [2022-02-09 04:54:14]



ਲਖਨਊ, 8 ਫਰਵਰੀ

ਯੂਪੀ 'ਚ ਪਹਿਲੇ ਗੇੜ ਦੀਆਂ ਚੋਣਾਂ ਲਈ ਪ੍ਰਚਾਰ ਅੱਜ ਖ਼ਤਮ ਹੋਣ 'ਤੇ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਮਥੁਰਾ ਦੇ ਵਿਸ਼ਰਾਮ ਘਾਟ 'ਤੇ ਵੈਦਿਕ ਮੰਤਰਾਂ ਦੇ ਜਾਪ ਨਾਲ ਯਮੁਨਾ ਪੂਜਾ ਕੀਤੀ। ਇਸ ਮੌਕੇ ਕਾਂਗਰਸ ਆਗੂ ਦੀਪੇਂਦਰ ਸਿੰਘ ਹੁੱਡਾ ਤੇ ਮਥੁਰਾ ਤੋਂ ਪਾਰਟੀ ਉਮੀਦਵਾਰ ਪ੍ਰਦੀਪ ਮਾਥੁਰ ਵੀ ਮੌਜੂਦ ਸਨ। ਪ੍ਰਿਯੰਕਾ ਨੇ ਪਾਰਟੀ ਲਈ ਮੇਰਠ, ਆਗਰਾ ਤੇ ਮਥੁਰਾ ਜ਼ਿਲ੍ਹਿਆਂ ਵਿਚ ਪ੍ਰਚਾਰ ਕੀਤਾ ਹੈ। ਮੇਰਠ ਤੋਂ ਪਾਰਟੀ ਉਮੀਦਵਾਰ ਅਰਚਨਾ ਗੌਤਮ ਲਈ ਪ੍ਰਚਾਰ ਕਰਦਿਆਂ ਪ੍ਰਿਯੰਕਾ ਨੇ ਟਰੈਕਟਰ ਵੀ ਚਲਾਇਆ ਤੇ ਔਰਤਾਂ ਨਾਲ ਸੈਲਫੀ ਵੀ ਲਈ। ਉਨ੍ਹਾਂ ਮਹਿਲਾਵਾਂ ਨੂੰ 'ਲੜਕੀ ਹੂੰ, ਲੜ ਸਕਤੀ ਹੂੰ' ਦੇ ਗੁੱਟ ਉਤੇ ਬੰਨ੍ਹਣ ਵਾਲੇ ਬੈਂਡ ਵੀ ਵੰਡੇ। -ਪੀਟੀਆਈ



Most Read

2024-09-23 02:37:18