Breaking News >> News >> The Tribune


‘ਬੌਧਿਕ ਪੱਖੋਂ ਔਸਤ ਪੱਧਰ ਵਾਲਿਆਂ ਦੀਆਂ ਨਿਯੁਕਤੀਆਂ’ ਨਾਲ ਨੌਜਵਾਨਾਂ ਦੇ ਭਵਿੱਖ ਨੂੰ ਨੁਕਸਾਨ: ਵਰੁਣ


Link [2022-02-09 04:54:14]



ਨਵੀਂ ਦਿੱਲੀ, 8 ਫਰਵਰੀ

ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਸ਼ਾਂਤੀਸ਼੍ਰੀ ਧੁਲੀਪੁੜੀ ਪੰਡਿਤ ਦੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੀ ਉਪ ਕੁਲਪਤੀ ਵਜੋਂ ਨਿਯੁਕਤੀ ਦੀ ਤਿੱਖੇ ਸ਼ਬਦਾਂ ਵਿੱਚ ਨੁਕਤਾਚੀਨੀ ਕੀਤੀ ਹੈ। ਵਰੁਣ ਨੇ ਕਿਹਾ ਕਿ ਬੌਧਿਕ ਪੱਖੋਂ ਔਸਤ ਦਰਜੇ ਦੇ ਵਿਅਕਤੀਆਂ ਦੀਆਂ ਅਜਿਹੀਆਂ ਨਿਯੁਕਤੀਆਂ ਸਾਡੀ ਮਨੁੱਖੀ ਪੂੰਜੀ ਤੇ ਸਾਡੇ ਨੌਜਵਾਨਾਂ ਦੇ ਭਵਿੱਖ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ।' ਗਾਂਧੀ ਨੇ ਪੰਡਿਤ ਵਲੋਂ ਅਹੁਦਾ ਸੰਭਾਲਣ ਮੌਕੇ ਜਾਰੀ ਪ੍ਰੈੱਸ ਰਿਲੀਜ਼ ਟਵਿੱਟਰ 'ਤੇ ਸਾਂਝੀ ਕਰਦਿਆਂ ਕਿਹਾ ਕਿ ਇਹ 'ਅਨਪੜ੍ਹਤਾ' ਦੀ ਨੁਮਾਇਸ਼ ਹੈ। ਕੇਂਦਰ ਸਰਕਾਰ ਨੇ ਲੰਘੇ ਦਿਨ ਸ਼ਾਂਤੀਸ਼੍ਰੀ ਪੰਡਿਤ ਨੂੰ ਜੇਐੱਨਯੂ ਦੀ ਪਹਿਲੀ ਮਹਿਲਾ ਉਪ ਕੁਲਪਤੀ ਨਿਯੁਕਤ ਕੀਤਾ ਸੀ। ਪੰਡਿਤ ਜੇਐੱਨਯੂ ਦੇ ਪੁਰਾਣੇ ਵਿਦਿਆਰਥੀ ਹਨ, ਜਿੱਥੋਂ ਉਨ੍ਹਾਂ ਐਮ.ਫਿਲ ਤੇ ਕੌਮਾਂਤਰੀ ਰਿਸ਼ਤਿਆਂ ਬਾਰੇ ਪੀਐੱਚ.ਡੀ ਕੀਤੀ ਸੀ। ਲੋਕ ਸਭਾ ਵਿੱਚ ਪੀਲੀਭੀਤ ਹਲਕੇ ਦੀ ਨੁਮਾਇੰਦਗੀ ਕਰਦੇ ਵਰੁਣ ਨੇ ਕਿਹਾ ਕਿ ਦੇਸ਼ ਵਿੱਚ ਬਹੁਤ ਘੱਟ ਉੱਚ ਸਿੱਖਿਆ ਸੰਸਥਾਨ ਹਨ, ਜੋ ਆਲਮੀ ਮਾਪਦੰਡਾਂ 'ਤੇ ਖਰੇ ਉਤਰਦੇ ਹਨ। ਲਿਹਾਜ਼ਾ ਦੇਸ਼ ਨੂੰ ਅੱਜ ਯੋਗ ਆਗੂਆਂ ਦੀ ਲੋੜ ਹੈ, ਜੋ ਯੂਨੀਵਰਸਿਟੀਆਂ ਤੱਕ ਦੇ ਸਫ਼ਰ ਨੂੰ ਆਕਾਰ ਦੇ ਸਕਣ। ਇਕ ਅਜਿਹੇ ਵਿਅਕਤੀ ਨੂੰ (ਉੁਪ ਕੁਲਪਤੀ) ਨੂੰ ਲਾਉਣਾ (ਜਿਸ ਕੋਲ ਨਾ ਤਾਂ ਅਕਾਦਮਿਕ ਖੇਤਰ ਵਿੱਚ ਕੁਝ ਦੇਣ ਲਈ ਹੈ ਤੇ ਨਾ ਹੀ ਉਸ ਦੀ ਕੋਈ ਪਛਾਣ ਹੈ। -ਪੀਟੀਆਈ



Most Read

2024-09-23 04:29:58