Economy >> The Tribune


ਹਿਊਂਦਈ ਨੇ ਕਸ਼ਮੀਰ ਬਾਰੇ ਆਪਣੇ ਟਵੀਟ ਲਈ ਮੁਆਫ਼ੀ ਮੰਗੀ, ਵਿਦੇਸ਼ ਮੰਤਰਾਲੇ ਵੱਲੋਂ ਦੱਖਣੀ ਕੋਰੀਆ ਦਾ ਸਫ਼ੀਰ ਤਲਬ


Link [2022-02-09 02:16:44]



ਨਵੀਂ ਦਿੱਲੀ, 8 ਫਰਵਰੀ

ਦੱਖਣੀ ਕੋਰੀਆ ਦੀ ਆਟੋ ਕੰਪਨੀ ਹਿਊਂਦਈ ਮੋਟਰ ਨੇ ਕਸ਼ਮੀਰ ਬਾਰੇ ਆਪਣੇ ਟਵੀਟ ਲਈ ਮੁਆਫੀ ਮੰਗੀ ਹੈ ਅਤੇ ਪੋਸਟ ਨੂੰ ਹਟਾ ਦਿੱਤਾ ਹੈ। ਹਾਲਾਂਕਿ ਕੰਪਨੀ ਨੂੰ ਇਸ ਪੋਸਟ ਕਾਰਨ ਭਾਰਤੀ ਨਾਗਰਿਕਾਂ ਦੇ ਬਾਈਕਾਟ ਦੇ ਸੱਦੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਕਿਹਾ ਕਿ ਪਿਛਲੇ ਦਿਨੀਂ ਪਾਕਿਸਤਾਨ ਵੱਲੋਂ ਮਨਾਏ ਗਏ 'ਕਸ਼ਮੀਰ ਇਕਮੁੱਠਤਾ ਦਿਵਸ' ਦਾ ਸਮਰਥਨ ਕਰਨ ਵਾਲੀ ਦੱਖਣੀ ਕੋਰੀਆ ਦੀ ਕਾਰ ਨਿਰਮਾਤਾ ਕੰਪਨੀ ਹਿਊਂਦਈ ਨੂੰ ਅਜਿਹਾ ਕਰਨ ਕਰਕੇ ਮੁਆਫੀ ਮੰਗਣ ਲਈ ਕਿਹਾ ਗਿਆ ਹੈ। ਸਿਫ਼ਰ ਕਾਲ ਦੌਰਾਨ ਰਾਜ ਸਭਾ ਵਿੱਚ ਸ਼ਿਵ ਸੈਨਾ ਦੀ ਪ੍ਰਿਅੰਕਾ ਚਤੁਰਵੇਦੀ ਵੱਲੋਂ ਉਠਾਏ ਮੁੱਦੇ ਦੇ ਜਵਾਬ ਵਿੱਚ ਸਦਨ ਦੇ ਨੇਤਾ ਅਤੇ ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਕਿਹਾ, 'ਇਹ ਮਾਮਲਾ ਕੰਪਨੀ ਕੋਲ ਉਠਾਇਆ ਗਿਆ ਹੈ ਅਤੇ ਕੱਲ੍ਹ ਉਸ ਨੂੰ ਸਾਫ਼ ਸਾਫ਼ ਕਿਹਾ ਗਿਆ ਹੈ ਕਿ ਉਹ ਮੁਆਫ਼ੀ ਮੰਗੇ।' ਵਰਨਣਯੋਗ ਹੈ ਪਾਕਿਸਤਾਨ ਹਰ ਸਾਲ ਪੰਜ ਫਰਵਰੀ ਨੂੰ ਕਸ਼ਮੀਰ ਇਕਮੁੱਠਤਾ ਦਿਵਸ ਮਨਾਉਂਦਾ ਹੈ। ਹਿਊਂਦਈ ਕੰਪਨੀ ਦੀ ਪਾਕਿਸਤਾਲ ਇਕਾਈ ਦੇ ਸੋਸ਼ਲ ਮੀਡੀਆ ਹੈਂਡਲ ਨੇ ਇਸ ਦਾ ਸਮਰਥਨ ਕੀਤਾ ਸੀ। ਇਸ ਦੌਰਾਨ ਵਿਦੇਸ਼ ਮੰਤਰਾਲੇ ਨੇ ਦੱਖਣੀ ਕੋਰੀਆ ਦੇ ਸਫ਼ੀਰ ਨੂੰ ਤਲਬ ਕਰ ਲਿਆ ਹੈ।



Most Read

2024-09-20 04:42:40