Sport >> The Tribune


ਸਰਦ ਰੁੱਤ ਓਲੰਪਿਕਸ: ਗਲਵਾਨ ਘਾਟੀ ਦੇ ਜਵਾਨ ਦੀ ਸ਼ਮੂਲੀਅਤ ਦਾ ਚੀਨ ਵੱਲੋਂ ਬਚਾਅ


Link [2022-02-08 13:35:40]



ਪੇਈਚਿੰਗ, 7 ਫਰਵਰੀ

ਗਲਵਾਨ ਘਾਟੀ 'ਚ ਭਾਰਤੀ ਜਵਾਨਾਂ ਨਾਲ ਝੜਪ 'ਚ ਸ਼ਾਮਲ ਪੀਐੱਲਏ ਦੇ ਜਵਾਨ ਨੂੰ ਸਰਦ ਰੁੱਤ ਓਲੰਪਿਕਸ ਦੀ ਮਸ਼ਾਲ ਲੈ ਕੇ ਚੱਲਣ ਵਾਲੇ ਖਿਡਾਰੀਆਂ 'ਚ ਸ਼ਾਮਲ ਕਰਨ ਦੇ ਫ਼ੈਸਲੇ ਦੀ ਹੋ ਰਹੀ ਚੌਤਰਫ਼ਾ ਆਲੋਚਨਾ ਦਰਮਿਆਨ ਚੀਨ ਨੇ ਅੱਜ ਕਿਹਾ ਕਿ ਇਹ ਚੋਣ ਮਾਪਦੰਡਾਂ ਤਹਿਤ ਕੀਤੀ ਗਈ ਹੈ ਅਤੇ ਇਸ ਫ਼ੈਸਲੇ ਨੂੰ ਉਦੇਸ਼ ਅਤੇ ਤਰਕਸੰਗਤ ਨਜ਼ਰੀਏ ਨਾਲ ਦੇਖਿਆ ਜਾਣਾ ਚਾਹੀਦਾ ਹੈ। ਚੀਨ ਨੇ ਭੜਕਾਊ ਕਦਮ ਤਹਿਤ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਦੇ ਰੈਜੀਮੈਂਟ ਕਮਾਂਡਰ ਸ਼ੀ ਫਬਾਓ ਨੂੰ ਓਲੰਪਿਕਸ ਖੇਡਾਂ ਦੇ ਮਸ਼ਾਲ ਦੌੜਾਕਾਂ 'ਚ ਸ਼ਾਮਲ ਕੀਤਾ ਗਿਆ ਸੀ ਜਿਸ 'ਤੇ ਭਾਰਤ ਨੇ ਇਤਰਾਜ਼ ਕਰਦਿਆਂ ਖੇਡਾਂ ਦੇ ਉਦਘਾਟਨੀ ਸਮਾਗਮ ਦਾ ਬਾਈਕਾਟ ਕੀਤਾ ਸੀ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਜ਼ਾਓ ਲੀਜਿਆਨ ਨੇ ਕਿਹਾ ਕਿ ਇਸ ਫ਼ੈਸਲੇ ਨੂੰ ਸਿਆਸਤ ਪੱਖੋਂ ਨਹੀਂ ਦੇਖਿਆ ਜਾਣਾ ਚਾਹੀਦਾ ਹੈ। -ਪੀਟੀਆਈ



Most Read

2024-09-20 13:52:03