World >> The Tribune


ਆਸਟਰੇਲੀਆ ਵੱਲੋਂ ਕੌਮਾਂਤਰੀ ਸਰਹੱਦਾਂ ਖੋਲ੍ਹਣ ਦਾ ਐਲਾਨ


Link [2022-02-08 11:34:22]



ਹਰਜੀਤ ਲਸਾੜਾ

ਬ੍ਰਿਸਬੇਨ, 7 ਫਰਵਰੀ

ਆਸਟਰੇਲੀਆ ਨੇ ਕਰੀਬ ਦੋ ਸਾਲਾਂ ਬਾਅਦ ਆਪਣੀਆਂ ਕੌਮਾਂਤਰੀ ਸਰਹੱਦਾਂ ਖੋਲ੍ਹਣ ਦਾ ਫ਼ੈਸਲਾ ਲਿਆ ਹੈ। ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਕਿਹਾ ਕਿ ਨਵੇਂ ਸਰਹੱਦੀ ਨਿਯਮ 21 ਫਰਵਰੀ ਤੋਂ ਲਾਗੂ ਹੋਣਗੇ। ਜਿਹੜੇ ਲੋਕ ਆਸਟਰੇਲੀਆ ਆਉਣਾ ਚਾਹੁਣਗੇ, ਉਨ੍ਹਾਂ ਦਾ ਮੁਕੰਮਲ ਟੀਕਾਕਰਨ ਜ਼ਰੂਰੀ ਹੈ। ਮੌਜੂਦਾ ਸਮੇਂ ਵਿੱਚ ਸਿਰਫ਼ ਆਸਟਰੇਲਿਆਈ ਨਾਗਰਿਕ, ਸਥਾਈ ਨਿਵਾਸੀ, ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਕੁਝ ਟੀਕਾਕਰਨ ਵੀਜ਼ਾਧਾਰਕ ਹੀ ਮੁਲਕ 'ਚ ਆ ਸਕਦੇ ਹਨ। ਨਿਊਜ਼ੀਲੈਂਡ, ਸਿੰਗਾਪੁਰ, ਦੱਖਣੀ ਕੋਰੀਆ ਅਤੇ ਜਾਪਾਨ ਦੇ ਸੈਲਾਨੀਆਂ ਨੂੰ ਕਈ ਮਹੀਨਿਆਂ ਤੋਂ ਪਹਿਲਾਂ ਹੀ ਪਾਬੰਦੀਆਂ ਤੋਂ ਛੋਟ ਮਿਲੀ ਹੋਈ ਹੈ। ਗ੍ਰਹਿ ਮਾਮਲਿਆਂ ਦੇ ਮੰਤਰੀ ਕੈਰਨ ਐਂਡਰਿਊਜ਼ ਨੇ ਕਿਹਾ ਕਿ ਟੀਕੇ ਨਾ ਲੱਗੇ ਹੋਣ ਵਾਲੇ ਯਾਤਰੀਆਂ ਨੂੰ ਆਸਟਰੇਲੀਆ ਆਉਣ ਲਈ ਛੋਟ ਵਾਸਤੇ ਅਰਜ਼ੀ ਦੇਣੀ ਪਵੇਗੀ। ਜੇਕਰ ਉਨ੍ਹਾਂ ਨੂੰ ਦੇਸ਼ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਮਿਲਦੀ ਹੈ ਤਾਂ ਉਨ੍ਹਾਂ ਨੂੰ ਹੋਟਲ 'ਚ ਕੁਆਰਨਟੀਨ ਹੋਣਾ ਪਵੇਗਾ। ਉਧਰ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਭਵਿੱਖ ਵਿੱਚ ਬੂਸਟਰ ਸ਼ਾਟ ਨੂੰ ਵੀ ਕੋਰਸ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਕੰਟਾਸ ਦੇ ਮੁੱਖ ਕਾਰਜਕਾਰੀ ਐਲਨ ਜੋਇਸ ਨੇ ਕਿਹਾ ਕਿ ਆਸਟਰੇਲੀਆ ਆਖਰਕਾਰ ਕਾਰੋਬਾਰ ਲਈ ਖੁੱਲ੍ਹ ਗਿਆ ਹੈ।



Most Read

2024-09-21 12:42:18