World >> The Tribune


ਰੂਸ ਵੱਲੋਂ ਰੂਸੀ ਮੀਡੀਆ ਦੀ ਕਸ਼ਮੀਰ ਸਬੰਧੀ ਰਿਪੋਰਟ ਰੱਦ


Link [2022-02-08 11:34:22]



ਨਵੀਂ ਦਿੱਲੀ, 7 ਫਰਵਰੀ

ਰੂਸੀ ਮੀਡੀਆ ਦੀ ਇਕ ਰਿਪੋਰਟ ਜਿਸ ਵਿਚ ਕਿਹਾ ਗਿਆ ਹੈ ਕਿ ਕਸ਼ਮੀਰ ਇਕ ਹੋਰ ਫਲਸਤੀਨ ਬਣਨ ਵੱਲ ਵਧ ਰਿਹਾ ਹੈ, ਨੂੰ ਰੂਸ ਨੇ ਮੁੱਢੋਂ ਰੱਦ ਕਰ ਦਿੱਤਾ ਹੈ। ਨਾਲ ਹੀ ਰੂਸ ਨੇ ਆਪਣੇ ਰੁ਼ਖ਼ ਨੂੰ ਦੁਹਰਾਇਆ ਹੈ ਕਿ ਇਹ ਭਾਰਤ ਤੇ ਪਾਕਿਸਤਾਨ ਦਾ ਦੁਵੱਲਾ ਮਾਮਲਾ ਹੈ।

ਰੂਸ ਦੀ ਇਹ ਪ੍ਰਤੀਕਿਰਿਆ ਰੈੱਡਫਿਸ਼ ਡਿਜੀਟਲ ਮੀਡੀਆ ਵੱਲੋਂ ਟਵਿੱਟਰ 'ਤੇ ਕਸ਼ਮੀਰ ਬਾਰੇ ਇਕ ਦਸਤਾਵੇਜ਼ੀ ਦੀਆਂ ਕੁਝ ਝਲਕੀਆਂ ਪਾਏ ਜਾਣ ਤੋਂ ਬਾਅਦ ਆਈ ਹੈ। ਰੂਸੀ ਦੂਤਾਵਾਸ ਨੇ ਇਕ ਬਿਆਨ ਵਿਚ ਕਿਹਾ, ''ਕਸ਼ਮੀਰ ਮੁੱਦੇ ਅਤੇ ਦੁਵੱਲੇ ਵਿਵਾਦਾਂ ਵਿਚ ਰੂਸ ਵੱਲੋਂ ਦਖ਼ਲਅੰਦਾਜ਼ੀ ਨਾ ਕੀਤੇ ਜਾਣ ਦੇ ਸਿਧਾਂਤ ਨੂੰ ਲੈ ਕੇ ਉਸਦੇ ਅਧਿਕਾਰਤ ਰੁਖ਼ ਵਿਚ ਕੋਈ ਬਦਲਾਅ ਨਹੀਂ ਆਇਆ ਹੈ।'' ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਮੁੱਦੇ ਦਾ ਹੱਲ ਸਿਰਫ਼ ਭਾਰਤ ਅਤੇ ਪਾਕਿਸਤਾਨ ਵੱਲੋਂ ਕੱਢਿਆ ਜਾਣਾ ਚਾਹੀਦਾ ਹੈ ਅਤੇ ਇਹ 1972 ਦੇ ਸ਼ਿਮਲਾ ਸਮਝੌਤੇ ਅਤੇ 1999 ਦੇ ਲਾਹੌਰ ਸਮਝੌਤੇ ਸਣੇ ਹੁਣ ਤੱਕ ਹੋਏ ਸਮਝੌਤਿਆਂ ਦੇ ਆਧਾਰ 'ਤੇ ਹੋਣਾ ਚਾਹੀਦਾ ਹੈ। -ਪੀਟੀਆਈ



Most Read

2024-09-21 12:42:05