Breaking News >> News >> The Tribune


ਸ਼ਾਹ ਵੱਲੋਂ ਓਵਾਇਸੀ ਨੂੰ ਜ਼ੈੱਡ ਸੁਰੱਖਿਆ ਲੈਣ ਦੀ ਅਪੀਲ


Link [2022-02-08 07:14:45]



ਨਵੀਂ ਦਿੱਲੀ, 7 ਫਰਵਰੀ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਲ ਇੰਡੀਆ ਮਜਲਿਸ-ਏ-ਇਤਿਹਾਦੁਲ ਮੁਸਲਮੀਨ (ਏਆਈਐੱਮਆਈਐੱਮ) ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਅਸਦੂਦੀਨ ਓਵਾਇਸੀ ਨੂੰ ਸਰਕਾਰ ਵੱਲੋਂ ਦਿੱਤੀ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਸਵੀਕਾਰ ਕਰ ਲੈਣ ਦੀ ਅਪੀਲ ਕੀਤੀ ਹੈ। ਪਿਛਲੇ ਦਿਨੀਂ ਚੋਣ ਪ੍ਰੋਗਰਾਮ ਲਈ ਯੂਪੀ ਗਏ ਵਿੱਚ ਕੋਈ ਤਜਵੀਜ਼ਤ ਪ੍ਰੋਗਰਾਮ ਨਹੀਂ ਸੀ ਤੇ ਨਾ ਹੀ ਜ਼ਿਲ੍ਹਾ ਕੰਟਰੋਲ ਰੂਮ ਨੂੰ ਫੇਰੀ ਸਬੰਧੀ ਕੋਈ ਅਗਾਊਂ ਜਾਣਕਾਰੀ ਦਿੱਤੀ ਗਈ ਸੀ। ਸ਼ਾਹ ਨੇ ਕਿਹਾ, ''ਓਵਾਇਸੀ ਵੱਲੋਂ ਜ਼ੁਬਾਨੀ ਕਲਾਮੀ ਭੇਜੀ ਸੂਚਨਾ ਮੁਤਾਬਕ ਉਨ੍ਹਾਂ ਸੁਰੱਖਿਆ ਲੈਣ ਤੋਂ ਨਾਂਹ ਕਰ ਦਿੱਤੀ ਹੈ। ਮੈਂ ਸ੍ਰੀ ਓਵਾਇਸੀ ਨੂੰ ਇਸ ਸਦਨ ਰਾਹੀਂ ਅਪੀਲ ਕਰਦਾ ਹਾਂ ਕਿ ਉਹ ਫੌਰੀ ਸੁਰੱਖਿਆ ਲੈ ਲੈਣ ਤੇ (ਉਨ੍ਹਾਂ ਦੀ ਸੁਰੱਖਿਆ ਸਬੰਧੀ) ਸਾਡੇ ਫ਼ਿਕਰਾਂ ਨੂੰ ਮੁਖਾਤਿਬ ਹੋਣ।'' ਕੇਂਦਰੀ ਮੰਤਰੀ ਨੇ ਸਦਨ ਨੂੰ ਦੱਸਿਆ ਕਿ ਗ੍ਰਹਿ ਮੰਤਰਾਲੇ ਨੂੰ ਸੂਬਾ ਸਰਕਾਰ ਤੋਂ ਇਸ ਸਬੰਧੀ ਰਿਪੋਰਟ ਮਿਲੀ ਹੈ। ਮੰਤਰੀ ਨੇ ਕਿਹਾ, ''ਕੇਂਦਰ ਸਰਕਾਰ ਨੇ ਇਸ ਤੋਂ ਪਹਿਲਾਂ ਵੀ ਕਈ ਵਾਰ ਓਵਾਇਸੀ ਨੂੰ ਸੁਰੱਖਿਆ ਮੁਹੱਈਆ ਕੀਤੇ ਜਾਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਦੀ ਨਾਂਹ-ਨੁੱਕਰ ਕਰਕੇ ਤਿਲੰਗਾਨਾ ਤੇ ਦਿੱਲੀ ਪੁਲੀਸ ਹੁਣ ਤੱਕ ਓਵਾਇਸੀ ਨੂੰ ਸੁਰੱਖਿਆ ਦੇਣ 'ਚ ਨਾਕਾਮ ਰਹੀਆਂ ਹਨ। ਓਵਾਇਸੀ ਨੂੰ ਦਰਪੇਸ਼ ਸੁਰੱਖਿਆz ਖ਼ਤਰੇ ਦੀ ਗੱਲ ਕਰਦਿਆਂ ਸ਼ਾਹ ਨੇ ਕਿਹਾ, ''ਅਸੀਂ ਓਵਾਇਸੀ ਦੀ ਸੁਰੱਖਿਆ ਦੀ ਸਮੀਖਿਆ ਕੀਤੀ ਸੀ, ਜਿਸ ਦੇ ਆਧਾਰ 'ਤੇ ਅਸੀਂ ਉਨ੍ਹਾਂ ਨੂੰ ਸੀਆਰਪੀਐੱਫ ਦੀ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਤਹਿਤ ਦਿੱਲੀ 'ਚ ਬੁਲੇਟ ਪਰੂਫ ਕਾਰ ਮੁਹੱਈਆ ਕਰਨ ਦੀ ਪੇਸ਼ਕਸ਼ ਕੀਤੀ ਸੀ।' -ਪੀਟੀਆਈ



Most Read

2024-09-23 04:29:56