Breaking News >> News >> The Tribune


ਅਖਿਲੇਸ਼ ਲਈ ਪ੍ਰਚਾਰ ਕਰਨ ਮਮਤਾ ਯੂਪੀ ਪੁੱਜੀ


Link [2022-02-08 07:14:45]



ਕੋਲਕਾਤਾ/ਲਖਨਊ, 7 ਫਰਵਰੀ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸਮਾਜਵਾਦੀ ਪਾਰਟੀ ਲਈ ਪ੍ਰਚਾਰ ਕਰਨ ਹਿੱਤ ਲਖ਼ਨਊ ਪਹੁੰਚ ਗਈ ਹੈ। ਉਨ੍ਹਾਂ ਅਗਾਮੀ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਹਰਾਉਣ ਦਾ ਸੱਦਾ ਦਿੱਤਾ ਹੈ। ਮਮਤਾ ਬੈਨਰਜੀ ਭਲਕੇ ਲਖ਼ਨਊ ਵਿਚ ਅਖਿਲੇਸ਼ ਯਾਦਵ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਕਰੇਗੀ। ਇਸ ਤੋਂ ਇਲਾਵਾ ਇਕ ਵਰਚੁਅਲ ਰੈਲੀ ਨੂੰ ਵੀ ਸੰਬੋਧਨ ਕਰੇਗੀ। ਬੈਨਰਜੀ ਨੇ ਕਿਹਾ, 'ਅਖਿਲੇਸ਼ ਯਾਦਵ ਨੇ ਮੈਨੂੰ ਉੱਥੇ ਆ ਕੇ ਸਪਾ ਲਈ ਪ੍ਰਚਾਰ ਕਰਨ ਦਾ ਸੱਦਾ ਦਿੱਤਾ ਹੈ। ਟੀਐਮਸੀ ਯੂਪੀ ਵਿਚ ਭਾਜਪਾ ਨੂੰ ਹਾਰਦਿਆਂ ਦੇਖਣਾ ਚਾਹੁੰਦੀ ਹੈ ਤੇ ਅਖਿਲੇਸ਼ ਨੂੰ ਜਿੱਤਦਿਆਂ ਦੇਖਣਾ ਚਾਹੁੰਦੀ ਹੈ। ਸਾਨੂੰ ਸਾਰਿਆਂ ਨੂੰ ਭਾਜਪਾ ਖ਼ਿਲਾਫ਼ ਜੰਗ ਵਿਚ ਉਨ੍ਹਾਂ ਦੀ ਹਮਾਇਤ ਕਰਨੀ ਚਾਹੀਦੀ ਹੈ। ਇਸੇ ਲਈ ਅਸੀਂ ਇਸ ਵਾਰ ਯੂਪੀ ਵਿਚ ਚੋਣ ਨਾ ਲੜਨ ਦਾ ਫ਼ੈਸਲਾ ਲਿਆ ਹੈ।' ਬੈਨਰਜੀ ਫਰਵਰੀ ਦੇ ਅਖੀਰ ਵਿਚ ਵਾਰਾਨਸੀ ਵੀ ਜਾਵੇਗੀ ਪਰ ਇਸ ਬਾਰੇ ਹਾਲੇ ਤਰੀਕ ਤੈਅ ਨਹੀਂ ਕੀਤੀ ਗਈ। -ਪੀਟੀਆਈ



Most Read

2024-09-23 04:30:46