Breaking News >> News >> The Tribune


ਨੌਕਰੀ ਮੰਗਣ ਵਾਲੇ ਨੌਜਵਾਨ ਭਾਜਪਾ ਤੇ ਸੰਘ ਦੇ ਏਜੰਡੇ ਲਈ ਖ਼ਤਰਾ: ਦਿਗਵਿਜੈ


Link [2022-02-08 07:14:45]



ਲਖ਼ਨਊ: ਸੀਨੀਅਰ ਕਾਂਗਰਸੀ ਆਗੂ ਦਿਗਵਿਜੈ ਸਿੰਘ ਨੇ ਅੱਜ ਦੋਸ਼ ਲਾਇਆ ਕਿ ਨਰਿੰਦਰ ਮੋਦੀ ਸਰਕਾਰ ਭਾਰਤ ਦੇ 'ਜਨਸੰਖਿਆ ਦੇ ਸਮੀਕਰਨਾਂ' ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਨੌਜਵਾਨ ਮੁਲਕ ਨੂੰ ਤਬਾਹੀ ਵੱਲ ਧੱਕ ਰਹੀ ਹੈ। ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ਨਾਲ ਹੀ ਕਿਹਾ ਕਿ ਭਾਜਪਾ ਤੇ ਆਰਐੱਸਐੱਸ ਦੇਸ਼ ਦੇ ਨੌਜਵਾਨਾਂ ਨੂੰ 'ਉਨ੍ਹਾਂ ਦੀਆਂ ਅੱਖਾਂ ਉਤੇ ਪੱਟੀ ਬੰਨ੍ਹ ਕੇ' ਭੇਡਾਂ ਵਾਂਗ ਪਾਲਣਾ ਚਾਹੁੰਦੀ ਹੈ। ਦਿਗਵਿਜੈ ਨੇ ਇਹ ਟਿੱਪਣੀਆਂ ਅੱਜ ਇੱਥੇ ਬੇਰੁਜ਼ਗਾਰੀ ਬਾਰੇ ਇਕ ਕਿਤਾਬਚਾ ਜਾਰੀ ਕਰਦਿਆਂ ਕੀਤੀਆਂ। ਕਾਂਗਰਸ ਆਗੂ ਨੇ ਕਿਹਾ ਕਿ ਭਾਜਪਾ ਤੇ ਸੰਘ ਸਵਾਲ ਕਰਨ ਵਾਲੇ ਨੌਜਵਾਨਾਂ ਤੋਂ ਡਰਦੇ ਹਨ। -ਪੀਟੀਆਈ



Most Read

2024-09-23 04:25:01