Breaking News >> News >> The Tribune


ਸ਼ਿਵਾਜੀ ਪਾਰਕ ’ਚੋਂ ਲਤਾ ਮੰਗੇਸ਼ਕਰ ਦੀਆਂ ਅਸਥੀਆਂ ਸੰਭਾਲੀਆਂ


Link [2022-02-08 07:14:45]



ਮੁੰਬਈ: ਲਤਾ ਮੰਗੇਸ਼ਕਰ ਦਾ ਭਤੀਜਾ ਆਦੀਨਾਥ ਅੱਜ ਇੱਥੇ ਸ਼ਿਵਾਜੀ ਪਾਰਕ ਵਿਚ ਉਨ੍ਹਾਂ ਦੀਆਂ ਅਸਥੀਆਂ ਲੈਣ ਪੁੱਜਾ। ਗਾਇਕਾ ਦਾ ਐਤਵਾਰ ਇੱਥੇ ਹੀ ਸਸਕਾਰ ਕੀਤਾ ਗਿਆ ਸੀ। ਆਦੀਨਾਥ ਨੂੰ ਤਿੰਨ ਅਸਥੀ ਕਲਸ਼ ਸੌਂਪੇ ਗਏ। ਆਦੀਨਾਥ ਲਤਾ ਦੇ ਭਰਾ ਤੇ ਸੰਗੀਤਕਾਰ ਹਰਿਦੈਨਾਥ ਮੰਗੇਸ਼ਕਰ ਦਾ ਪੁੱਤਰ ਹੈ। ਅਸਥੀਆਂ ਨੂੰ ਗੋਆ ਦੇ ਮੰਗੇਸ਼ੀ ਲਿਜਾਇਆ ਜਾ ਸਕਦਾ ਹੈ ਤੇ ਗੰਗਾ ਅਤੇ ਗੋਦਾਵਰੀ ਨਦੀਆਂ ਵਿਚ ਵੀ ਪ੍ਰਵਾਹ ਕੀਤਾ ਜਾ ਸਕਦਾ ਹੈ। ਸੂਤਰਾਂ ਮੁਤਾਬਕ ਇਨ੍ਹਾਂ ਨੂੰ ਮੁੰਬਈ ਦੇ ਬਾਨਗੰਗਾ ਵਿਚ ਵੀ ਪ੍ਰਵਾਹ ਕੀਤਾ ਜਾ ਸਕਦਾ ਹੈ। ਹਾਲੇ ਤੱਕ ਪਰਿਵਾਰ ਨੇ ਅਸਥੀਆਂ ਪ੍ਰਵਾਹ ਕਰਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਦੱਸਣਯੋਗ ਹੈ ਕਿ ਲਤਾ ਦਾ ਪਰਿਵਾਰ ਗੋਆ ਦੇ ਮੰਗੇਸ਼ੀ ਪਿੰਡ ਨਾਲ ਸਬੰਧਤ ਹੈ। ਉੱਥੋਂ ਦੇ ਮਸ਼ਹੂਰ ਮੰਗੇਸ਼ੀ ਮੰਦਰ ਵਿਚ ਭਗਵਾਨ ਮੰਗੇਸ਼ ਦੀ ਮੂਰਤੀ ਸਥਾਪਿਤ ਹੈ ਜੋ ਕਿ ਲਤਾ ਦੇ ਪਰਿਵਾਰ ਦਾ ਕੁੱਲ ਦੇਵਤਾ ਵੀ ਹੈ। -ਪੀਟੀਆਈ



Most Read

2024-09-23 04:35:25