Breaking News >> News >> The Tribune


ਅਰੁਣਾਚਲ: ਬਰਫ਼ ਦੇ ਤੋਦੇ ਡਿੱਗਣ ਕਾਰਨ ਸੱਤ ਜਵਾਨ ਲਾਪਤਾ


Link [2022-02-08 07:14:45]



ਨਵੀਂ ਦਿੱਲੀ: ਅਰੁਣਾਚਲ ਪ੍ਰਦੇਸ਼ ਦੇ ਕਾਮੇਂਗ ਸੈਕਟਰ ਦੀਆਂ ਉੱਚੀਆਂ ਪਹਾੜੀਆਂ 'ਤੇ ਬਰਫ਼ ਦੇ ਤੋਦੇ ਡਿੱਗਣ ਕਾਰਨ ਫ਼ੌਜ ਦੇ ਸੱਤ ਜਵਾਨ ਲਾਪਤਾ ਹੋ ਗਏ। ਸਰਕਾਰੀ ਸੂਤਰਾਂ ਨੇ ਕਿਹਾ ਕਿ ਉਨ੍ਹਾਂ ਦਾ ਪਤਾ ਲਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਕਿਹਾ ਕਿ ਲਾਪਤਾ ਹੋਏ ਫ਼ੌਜੀ ਗਸ਼ਤੀ ਟੀਮ ਦਾ ਹਿੱਸਾ ਸਨ ਅਤੇ ਐਤਵਾਰ ਨੂੰ ਬਰਫ਼ ਦੇ ਤੋਦੇ ਡਿੱਗਣ ਕਾਰਨ ਉਹ ਹੇਠਾਂ ਦਬ ਗਏ। ਇਹ ਇਲਾਕਾ ਪੱਛਮ 'ਚ ਭੂਟਾਨ ਅਤੇ ਉੱਤਰ 'ਚ ਚੀਨ ਨਾਲ ਲਗਦਾ ਹੈ ਅਤੇ ਪਹਾੜ ਹੋਣ ਕਰਕੇ ਆਬਾਦੀ ਬਹੁਤ ਘੱਟ ਹੈ। ਸੂਤਰ ਨੇ ਕਿਹਾ ਕਿ ਖੋਜੀ ਅਤੇ ਰਾਹਤ ਕਾਰਜ ਜਾਰੀ ਹਨ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਟੀਮਾਂ ਨੂੰ ਬਚਾਅ ਕਾਰਜਾਂ 'ਚ ਸਹਾਇਤਾ ਲਈ ਉਥੇ ਹੈਲੀਕਾਪਟਰ ਰਾਹੀਂ ਪਹੁੰਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਲਾਕੇ 'ਚ ਪਿਛਲੇ ਕੁਝ ਦਿਨਾਂ ਤੋਂ ਮੌਸਮ ਖ਼ਰਾਬ ਚੱਲ ਰਿਹਾ ਹੈ ਅਤੇ ਭਾਰੀ ਬਰਫ਼ਬਾਰੀ ਹੋ ਰਹੀ ਹੈ। -ਪੀਟੀਆਈ



Most Read

2024-09-23 04:31:55