Breaking News >> News >> The Tribune


ਕੇਰਲਾ: ਲੋਕਾਯੁਕਤ ਐਕਟ ’ਚ ਸੋਧ ਨੂੰ ਰਾਜਪਾਲ ਨੇ ਦਿੱਤੀ ਪ੍ਰਵਾਨਗੀ


Link [2022-02-08 07:14:45]



ਤਿਰੂਵਨੰਤਪੁਰਮ: ਕੇਰਲਾ ਦੇ ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਨੇ ਸੂਬੇ ਦੀ ਖੱਬੇ ਪੱਖੀ ਮੋਰਚੇ ਦੀ ਸਰਕਾਰ ਵੱਲੋਂ ਲੋਕਾਯੁਕਤ ਦੀਆਂ ਤਾਕਤਾਂ 'ਚ ਕਟੌਤੀ ਵਾਲੇ ਆਰਡੀਨੈਂਸ ਨੂੰ ਆਪਣੀ ਸਹਿਮਤੀ ਦੇ ਦਿੱਤੀ ਹੈ। ਰਾਜਪਾਲ ਦੇ ਇਸ ਫ਼ੈਸਲੇ ਦੀ ਵਿਰੋਧੀ ਕਾਂਗਰਸ ਪਾਰਟੀ ਨੇ ਆਲੋਚਨਾ ਕਰਦਿਆਂ ਦੋਸ਼ ਲਾਇਆ ਹੈ ਕਿ ਹੁਕਮਰਾਨ ਖੱਬੇ ਪੱਖੀਆਂ ਅਤੇ ਭਾਜਪਾ ਵਿਚਕਾਰ ਸਮਝੌਤਾ ਹੋਇਆ ਹੈ ਅਤੇ ਉਹ ਇਸ ਖ਼ਿਲਾਫ਼ ਕਾਨੂੰਨੀ ਲੜਾਈ ਲੜਨਗੇ। ਹੁਕਮਰਾਨ ਮੋਰਚੇ ਦੀ ਭਾਈਵਾਲ ਸੀਪੀਆਈ ਨੇ ਆਰਡੀਨੈਂਸ ਲਿਆਉਣ 'ਤੇ ਨਾਰਾਜ਼ਗੀ ਜਤਾਈ ਹੈ ਅਤੇ ਕਿਹਾ ਕਿ ਵਿਧਾਨ ਸਭਾ ਇਜਲਾਸ ਇਕ ਹਫ਼ਤੇ ਦੂਰ ਸੀ ਤਾਂ ਇਹ ਨਹੀਂ ਲਿਆਇਆ ਜਾਣਾ ਚਾਹੀਦਾ ਸੀ। ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਇਕ ਦਿਨ ਪਹਿਲਾਂ ਰਾਜਪਾਲ ਨੂੰ ਲੋਕਾਯੁਕਤ ਐਕਟ 'ਚ ਸੋਧ ਬਾਰੇ ਆਰਡੀਨੈਂਸ ਲਿਆਉਣ ਦੇ ਕਾਰਨਾਂ ਤੋਂ ਜਾਣੂ ਕਰਵਾਇਆ ਸੀ। -ਪੀਟੀਆਈ



Most Read

2024-09-23 04:30:46