Breaking News >> News >> The Tribune


ਸ੍ਰੀਨਗਰ: ਤੇਜ਼ਾਬੀ ਹਮਲਾ ਕੇਸ ’ਚ ਜਲਦੀ ਚਾਰਜਸ਼ੀਟ ਦਾਇਰ ਕਰੇਗੀ ਪੁਲੀਸ


Link [2022-02-08 07:14:45]



ਸ੍ਰੀਨਗਰ, 7 ਫਰਵਰੀ

ਜੰਮੂ ਕਸ਼ਮੀਰ ਪੁਲੀਸ ਸ੍ਰੀਨਗਰ ਵਿਚ 24 ਸਾਲਾ ਮੁਟਿਆਰ ਉਤੇ ਤੇਜ਼ਾਬ ਸੁੱਟਣ ਵਾਲੇ ਤਿੰਨ ਜਣਿਆਂ ਵਿਰੁੱਧ ਜਲਦੀ ਹੀ ਚਾਰਜਸ਼ੀਟ ਦਾਇਰ ਕਰੇਗੀ। ਮੁਲਜ਼ਮਾਂ ਵਿਚ ਇਕ ਨਾਬਾਲਗ ਵੀ ਹੈ। ਆਈਜੀ (ਕਸ਼ਮੀਰ ਰੇਂਜ) ਵਿਜੇ ਕੁਮਾਰ ਨੇ ਕਿਹਾ ਕਿ ਮੁਲਜ਼ਮਾਂ ਨੂੰ ਮਿਸਾਲੀ ਸਜ਼ਾ ਮਿਲਣੀ ਯਕੀਨੀ ਬਣਾਈ ਜਾਵੇਗੀ ਤਾਂ ਕਿ ਭਵਿੱਖ ਵਿਚ ਕੋਈ ਵੀ ਅਜਿਹਾ ਘਿਣਾਉਣਾ ਅਪਰਾਧ ਨਾ ਕਰ ਸਕੇ। ਆਈਜੀ ਨੇ ਦੱਸਿਆ ਕਿ ਜਾਂਚ ਲਗਭਗ ਮੁਕੰਮਲ ਹੈ ਤੇ ਕੇਸ ਤਿਆਰ ਕਰ ਲਿਆ ਗਿਆ ਹੈ। ਉਨ੍ਹਾਂ ਖਿੱਤੇ ਦੀਆਂ ਲੜਕੀਆਂ ਨੂੰ ਅਪੀਲ ਕੀਤੀ ਕਿ ਜੇ ਕੋਈ ਵੀ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰਦਾ ਹੈ ਤਾਂ ਇਸ ਦੀ ਜਾਣਕਾਰੀ ਉਹ ਜਿੰਨੀ ਜਲਦੀ ਹੋ ਸਕੇ ਪੁਲੀਸ ਨੂੰ ਦੇਣ। ਇਸੇ ਦੌਰਾਨ ਤੇਜ਼ਾਬੀ ਹਮਲੇ ਦੀ ਪੀੜਤਾ ਨੂੰ ਅੱਜ ਇਲਾਜ ਲਈ ਸ੍ਰੀਨਗਰ ਤੋਂ ਚੇਨੱਈ ਲਿਆਂਦਾ ਗਿਆ ਹੈ। ਜੰਮੂ ਕਸ਼ਮੀਰ ਸਰਕਾਰ ਨੇ ਉਸ ਦੀਆਂ ਅੱਖਾਂ ਦੇ ਵਿਸ਼ੇਸ਼ ਇਲਾਜ ਲਈ ਪ੍ਰਬੰਧ ਕੀਤੇ ਹਨ। ਇਕ ਅਧਿਕਾਰੀ ਨੇ ਦੱਸਿਆ ਕਿ 24 ਸਾਲਾ ਪੀੜਤਾ ਨੂੰ ਇਕ ਉਡਾਣ ਰਾਹੀਂ ਚੇਨੱਈ ਲਿਆਂਦਾ ਗਿਆ ਹੈ। ਪਰਿਵਾਰ ਨੂੰ ਚਾਰ ਟਿਕਟਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਕ ਡਾਕਟਰ ਵੀ ਉਨ੍ਹਾਂ ਦੇ ਨਾਲ ਚੇਨੱਈ ਦੇ ਹਸਪਤਾਲ ਭੇਜਿਆ ਗਿਆ ਹੈ।-ਪੀਟੀਆਈ/ਆਈਏਐਨਐੱਸ



Most Read

2024-09-23 04:34:19