Breaking News >> News >> The Tribune


ਇਕਹਿਰੀ ਖੁਰਾਕ ਵਾਲੀ ਸਪੂਤਨਿਕ ਲਾਈਟ ਕੋਵਿਡ ਵੈਕਸੀਨ ਨੂੰ ਮਨਜ਼ੂਰੀ


Link [2022-02-08 07:14:45]



ਨਵੀਂ ਦਿੱਲੀ, 7 ਫਰਵਰੀ

ਡਾ. ਰੈੱਡੀ'ਜ਼ ਲੈਬਾਰਟਰੀਜ਼ ਨੇ ਅੱਜ ਕਿਹਾ ਕਿ ਭਾਰਤੀ ਡਰੱਗਜ਼ ਕੰਟਰੋਲਰ ਜਨਰਲ (ਡੀਸੀਜੀਆਈ) ਨੇ ਇਕਹਿਰੇ ਸ਼ਾਟ ਵਾਲੀ ਸਪੂਤਨਿਕ ਲਾਈਟ ਵੈਕਸੀਨ ਨੂੰ ਭਾਰਤ ਵਿੱਚ ਹੰਗਾਮੀ ਹਾਲਾਤ 'ਚ ਵਰਤੋਂ ਦੀ ਮਨਜ਼ੂਰੀ ਦੇ ਦਿੱਤੀ ਹੈ। ਡਾ. ਰੈੱਡੀ'ਜ਼ ਨੇ ਇਕ ਬਿਆਨ ਵਿੱਚ ਕਿਹਾ ਕਿ ਸਪੂਤਨਿਕ ਲਾਈਟ ਇਕਹਿਰੀ ਖੁਰਾਕ ਵਾਲੀ ਵੈਕਸੀਨ ਹੈ ਤੇ ਇਸ ਵਿਚਲੇ ਅੰਸ਼- ਰੀਕੌਂਬੀਨੈਂਟ ਹਿਊਮਨ ਐਡੀਨੋਵਾਇਰਸ ਸੇਰੋਟਾਈਪ ਨੰਬਰ 26 (ਆਰਏਡੀ26), ਪਹਿਲਾਂ ਆਈ ਦੋ ਖੁਰਾਕ ਵਾਲੀ ਸਪੂਤਨਿਕ ਵੀ ਵੈਕਸੀਨ ਵਾਲੇ ਹੀ ਹਨ। ਡਾ.ਰੈੱਡੀ'ਜ਼ ਨੇ ਸਤੰਬਰ 2020 ਵਿੱਚ ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ (ਆਰਡੀਆਈਐੱਫ) ਨਾਲ ਭਾਈਵਾਲੀ ਤਹਿਤ ਸਪੂਤਨਿਕ ਵੀ ਦੇ ਕਲੀਨਿਕਲ ਟਰਾਇਲ ਕੀਤੇ ਸਨ ਤੇ ਮਗਰੋਂ ਭਾਰਤ ਵਿੱਚ ਵੈਕਸੀਨ ਦੀ ਵੰਡ ਵੀ ਕੀਤੀ। ਪਿਛਲੇ ਸਾਲ ਅਪਰੈਲ ਵਿੱਚ ਭਾਰਤੀ ਡਰੱਗ ਰੈਗੂਲੇਟਰ ਨੇ ਦੋ ਖੁਰਾਕ ਵਾਲੀ ਸਪੂਤਨਿਕ ਵੀ ਵੈਕਸੀਨ ਨੂੰ ਭਾਰਤ ਵਿੱਚ ਹੰਗਾਮੀ ਹਾਲਾਤ 'ਚ ਵਰਤੋਂ ਲਈ ਹਰੀ ਝੰਡੀ ਵਿਖਾਈ ਸੀ। -ਪੀਟੀਆਈ



Most Read

2024-09-23 04:32:47