Breaking News >> News >> The Tribune


ਯੂਪੀ ’ਚ ਕਿਸਾਨਾਂ ਨੂੰ ‘ਵੋਟ ਦੀ ਚੋਟ’ ਨਾਲ ਜਵਾਬ ਦੇਣ ਦਾ ਸੱਦਾ


Link [2022-02-08 07:14:45]



ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 7 ਫਰਵਰੀ

ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਅਗਾਮੀ ਚੋਣਾਂ ਵਿੱਚ ਭਾਜਪਾ ਨੂੰ ਸਬਕ ਸਿਖਾਉਣ ਲਈ ਵੋਟ ਦੀ ਚੋਟ ਦੇਣ। ਬੀਤੀ ਸ਼ਾਮ ਮੋਰਚੇ ਦੇ ਆਗੂਆਂ ਯੋਗੇਂਦਰ ਯਾਦਵ, ਹਨਨ ਮੌਲਾ ਤੇ 'ਜੈ ਕਿਸਾਨ ਅੰਦੋਲਨ' ਉੱਤਰ ਪ੍ਰਦੇਸ਼ ਦੇ ਪ੍ਰਧਾਨ ਪੁਸ਼ਪਿੰਦਰ ਕੁਮਾਰ ਤੇ ਹੋਰਨਾਂ ਨੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਚੋਣਾਂ ਵਿੱਚ 'ਵੋਟ ਦੀ ਚੋਟ' ਦੇ ਕੇ ਹੀ ਭਾਜਪਾ ਨੂੰ ਜਵਾਬ ਦਿੱਤਾ ਜਾ ਸਕਦਾ ਹੈ।

ਕਿਸਾਨ ਆਗੂਆਂ ਨੇ ਕਿਹਾ ਕਿ ਕਿ ਅੰਦੋਲਨ ਮੁਅੱਤਲ ਕਰਨ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਬਕਾਇਆ ਮੰਗਾਂ ਸਬੰਧੀ ਲਿਖਤੀ ਭਰੋਸਾ ਦਿੱਤਾ ਸੀ, ਪਰ ਹੁਣ ਆਪਣੇ ਵਾਅਦੇ ਤੋਂ ਪਿੱਛੇ ਹਟਿਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਮੋਰਚਾ ਕਿਸਾਨਾਂ ਨੂੰ ਕਿਸੇ ਸਿਆਸੀ ਧਿਰ ਨੂੰ ਵੋਟ ਪਾਉਣ ਲਈ ਨਹੀਂ ਆਖ ਰਿਹੈ, ਪਰ ਭਾਜਪਾ ਦੀ ਇਸ ਵਾਅਦਾਖ਼ਿਲਾਫ਼ੀ ਦਾ ਜਵਾਬ 'ਵੋਟ ਦੀ ਚੋਟ' ਦੇ ਕੇ ਦਿੱਤਾ ਜਾਵੇਗਾ। ਮੋਰਚੇ ਨੇ ਲਖੀਮਪੁਰ ਖੀਰੀ ਘਟਨਾ ਤੋਂ ਪਹਿਲਾਂ ਹੀ 'ਉੱਤਰ ਪ੍ਰਦੇਸ਼/ਉੱਤਰਾਖੰਡ ਮਿਸ਼ਨ' ਦਾ ਐਲਾਨ ਕੀਤਾ ਹੋਇਆ ਸੀ। ਇਸੇ ਦੌਰਾਨ ਲਖੀਮਪੁਰ ਖੀਰੀ ਘਟਨਾ ਵਾਪਰ ਗਈ ਤੇ ਕਿਸਾਨ ਮੰਗਾਂ ਵਿੱਚ ਘਟਨਾ ਦੇ ਜ਼ਖ਼ਮੀਆਂ ਨੂੰ ਮੁਆਵਜ਼ਾ ਦੇਣ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦੀ ਕੇਂਦਰ ਸਰਕਾਰ ਵਿੱਚੋਂ ਬਰਖ਼ਾਸਤਗੀ ਸਮੇਤ ਮਿਸ਼ਰਾ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਵੀ ਸ਼ਾਮਲ ਹੋ ਗਈ। ਮੋਰਚੇ ਦੀ 15 ਜਨਵਰੀ ਨੂੰ ਹੋਈ ਬੈਠਕ ਦੌਰਾਨ ਵੀ ਭਾਜਪਾ ਨੂੰ ਸਬਕ ਸਿਖਾਉਣ ਦੀ ਸਹਿਮਤੀ ਬਣੀ ਸੀ ਤੇ ਬੀਤੇ ਦਿਨ ਇਸ ਦਾ ਐਲਾਨ ਪ੍ਰੈਸ ਕਲੱਬ ਆਫ ਇੰਡੀਆ ਵਿਖੇ ਉਪਰੋਕਤ ਆਗੂਆਂ ਨੇ ਕਰ ਦਿੱਤਾ ਸੀ।



Most Read

2024-09-23 04:38:07