Breaking News >> News >> The Tribune


ਆਲੋਚਨਾ ਲੋਕਤੰਤਰ ਦਾ ‘ਗਹਿਣਾ’, ‘ਅੰਨ੍ਹਾ ਵਿਰੋਧ’ ਲੋਕਤੰਤਰ ਦਾ ਅਪਮਾਨ ਹੈ: ਮੋਦੀ


Link [2022-02-07 21:35:46]



ਨਵੀਂ ਦਿੱਲੀ, 7 ਫਰਵਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਲੋਚਨਾ ਨੂੰ ਜਿਉੂਂਦੇ ਲੋਕਤੰਤਰ ਦਾ 'ਗਹਿਣਾ' ਅਤੇ ਅੰਨ੍ਹੇ ਵਿਰੋਧ' ਨੂੰ ਲੋਕਤੰਤਰ ਦਾ ਅਪਮਾਨ ਦੱਸਦਿਆਂ ਸੋਮਵਾਰ ਨੂੰ ਕਾਂਗਰਸ ਸਮੇਤ ਕੁਝ ਵਿਰੋਧੀ ਪਾਰਟੀਆਂ 'ਤੇ ਨਿਸ਼ਾਨਾ ਸੇਧਿਆ ਅਤੇ ਕਿਹਾ ਕਿ ' ਜ਼ਿਆਦਾਤਰ ਲੋਕਾਂ ਦੀ ਸੂਈ 2014 'ਤੇ ਅਟਕੀ ਹੋਈ ਹੈ ਅਤੇ ਉਹ ਉਥੇ ਹੀ ਫਸੇ ਹੋਏ ਹਨ, ਜਿਸ ਦਾ ਨਤੀਜਾ ਉਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ।

ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਮਤੇ 'ਤੇ ਚਰਚਾ ਦਾ ਲੋਕ ਸਭਾ ਵਿੱਚ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਾਂਗਰਸ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਦਹਾਕਿਆਂ ਤੋਂ ਕਈ ਸੂਬਿਆਂ ਦੀ ਜਨਤਾ ਨਕਾਰ ਚੁੱਕੀ ਹੈ ਪਰ ਉਸ ਦਾ ਹੰਕਾਰ ਨਹੀਂ ਜਾਂਦਾ ਅਤੇ ਹੁਣ ਉਹ ਅੰਨ੍ਹੇ ਵਿਰੋਧ ਵਿੱਚ ਲੱਗੀ ਹੋਈ ਹੈ।

ਵਿਰੋਧੀ ਧਿਰ ਦੇ 13 ਸੰਸਦ ਮੈਂਬਰਾਂ ਵੱਲੋਂ ਪੇਸ਼ ਕੀਤੀਆਂ ਲਗਪਗ 90 ਤੋਂ ਵੱਧ ਸੋਧਾਂ ਨੂੰ ਨਕਾਰਦਿਆਂ ਲੋਕ ਸਭਾ ਨੇ ਆਵਾਜ਼ ਮਤ ਰਾਹੀਂ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਮਤੇ ਨੂੰ ਪਾਸ ਕਰ ਦਿੱਤਾ। ਪ੍ਰਧਾਨ ਮੰਤਰੀ ਮੋਦੀ ਲਗਭਗ 90 ਮਿੰਟ ਲੋਕ ਸਭਾ ਵਿੱਚ ਬੋਲ। ਆਪਣੇ ਸੰਬੋਧਨ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨੇ ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ ਦੇ ਕੇ ਕੀਤੀ। ਉਨ੍ਹਾਂ ਕਿਹਾ, "ਰਾਸ਼ਟਰ ਨੇ ਲਤਾ ਦੀ ਨੂੰ ਗੁਆ ਦਿੱਤਾ ਹੈ। ਉਨ੍ਹਾਂ ਦੀ ਆਵਾਜ਼ ਨੇ ਰਾਸ਼ਟਰ ਨੂੰ ਭਾਵਨਾਵਾਂ ਨਾਲ ਭਰ ਦਿੱਤਾ ਹੈ। ਉਹ 36 ਭਾਸ਼ਾਵਾਂ ਵਿੱਚ ਗਾਉਣ ਵਾਲੀ ਇਕੱਲੀ ਗਾਇਕਾ ਸੀ। ਮੈਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ।"

ਪ੍ਰਧਾਨ ਮੰਤਰੀ ਮੋਦੀ ਨੇ ਇਸ ਦੌਰਾਨ ਕਿਹਾ, ''ਅਸੀਂ ਠੋਸ ਤਰੱਕੀ ਕੀਤੀ ਹੈ। ਅਸੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ ਤੇਜ਼ ਕੀਤਾ ਹੈ ਜਿਸ ਨੇ ਹੁਣ ਇਹ ਯਕੀਨੀ ਬਣਾਇਆ ਹੈ ਕਿ ਗਰੀਬਾਂ ਦਾ ਘਰ 'ਲੱਖਾਂ' ਵਿੱਚ ਬਣਾਇਆ ਜਾ ਰਿਹਾ ਹੈ। ਮਕਾਨ ਲੈਣ ਵਾਲਾ ਗਰੀਬ ਹੁਣ 'ਲਖਪਤੀ' ਬਣ ਰਿਹਾ ਹੈ।'' -ਏਜੰਸੀ



Most Read

2024-09-23 04:29:10