Breaking News >> News >> The Tribune


ਉੱਤਰਾਖੰਡ ਵਿੱਚ ਲੜਾਈ ਸੂਬਾ ਬਣਾਉਣ ਵਾਲਿਆਂ ਅਤੇ ਉਸ ਵਿੱਚ ਅੜਿੱਕਾ ਪਾਉਣ ਵਾਲਿਆਂ ਵਿਚਾਲੇ ਹੈ: ਮੋਦੀ


Link [2022-02-07 16:14:41]



ਦੇਹਰਾਦੂਨ, 7 ਫਰਵਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਉਤਰਾਖੰਡ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਲੜਾਈ ਸੂਬਾ ਬਣਾਉਣ ਵਾਲਿਆਂ ਅਤੇ ਉਸ ਵਿੱਚ ਅੜਿੱਕਾ ਪਾਉਣ ਦੀ ਸਾਜ਼ਿਸ਼ ਰਚਣ ਵਾਲਿਆਂ ਵਿਚਾਲੇ ਹੈ। ਸੂਬੇ ਵਿੱਚ 14 ਫਰਵਰੀ ਨੂੰ ਹੋਣ ਵਾਲੀ ਵੋਟਿੰਗ ਤੋਂ ਪਹਿਲਾਂ ਹਰਿਦੁਆਰ ਵਿੱਚ ਇਕ ਡਿਜੀਟਲ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕੇਂਦਰ ਅਤੇ ਸੂਬੇ ਦੀਆਂ ਤਤਕਾਲੀ ਕਾਂਗਰਸ ਸਰਕਾਰਾਂ 'ਤੇ ਦੋਸ਼ ਲਾਇਆ ਕਿ ਪਾਰਟੀ ਦੀ ਇੱਛਾ ਦੇ ਉਲਟ ਉਤਰਾਖੰਡ ਬਣਨ ਕਾਰਨ ਉਨ੍ਹਾਂ ਸੂਬੇ ਦਾ ਵਿਕਾਸ ਨਹੀਂ ਹੋਣ ਦਿੱਤਾ। ਸੂਬੇ ਅਤੇ ਕੇਂਦਰ ਦੀਆਂ ਤਤਕਾਲੀ ਕਾਂਗਰਸ ਸਰਕਾਰਾਂ ਨੂੰ 'ਡਬਲ ਬ੍ਰੇਕ' ਸਰਕਾਰਾਂ ਗਰਦਾਨਦਿਆਂ ਮੋਦੀ ਨੇ ਕਿਹਾ ਕਿ ਕਾਂਗਰਸ ਸਰਕਾਰਾਂ ਦੇ ਕਾਰਜਕਾਲ ਵਿੱਚ ਰਿਸ਼ੀਕੇਸ਼, ਕਰਨ ਪ੍ਰਯਾਗ ਰੇਲ ਲਾਈਨ ਦੇ ਕੰਮ ਨੂੰ ਸ਼ਰੂ ਨਾ ਕਰਨਾ ਉਨ੍ਹਾਂ ਦੇ ਵਿਕਾਸ ਵਿਰੋਧੀ ਰੁਖ ਦੀ ਮਿਸਾਲ ਹੈ। ਕਾਂਗਰਸ 'ਤੇ ਉਤਰਾਖੰਡ ਦਾ ਸੁਫਨਾ ਤੋੜਨ ਦਾ ਦੋਸ਼ ਲਗਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਤਰਾਖੰਡ ਦੀ ਜਨਤਾ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰੇਗੀ। -ਏਜੰਸੀ



Most Read

2024-09-23 04:34:19