Breaking News >> News >> The Tribune


ਅਖਿਲੇਸ਼ ਦਾ ਭਾਜਪਾ ’ਤੇ ਹਮਲਾ; ਨਾਮ ਬਦਲ ਕੇ ‘ਭਾਝਪਾ’ ਕਰਨ ਦੀ ਦਿੱਤੀ ਸਲਾਹ


Link [2022-02-07 16:14:41]



ਸਹਾਰਨਪੁਰ, 7 ਫਰਵਰੀ

ਸਮਾਜਵਾਦੀ ਪਾਰਟੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸੋਮਵਾਰ ਨੂੰ ਭਾਜਪਾ 'ਤੇ ਹਮਲਾ ਬੋਲਦਿਆਂ ਕਿਹਾ ਕਿ ਇਸ ਪਾਰਟੀ ਦਾ ਜੋ ਜਿੰਨਾ ਵੱਡਾ ਆਗੂ ਹੈ, ਉਹ ਓਨਾ ਵੱਡਾ ਝੂਠ ਬੋਲ ਰਿਹਾ ਹੈ। ਇਸ ਲਈ ਭਾਜਪਾ ਨੂੰ ਆਪਣਾ ਨਾਂ ਬਦਲ ਕੇ 'ਭਾਝਪਾ' ਰੱਖ ਲੈਣਾ ਚਾਹੀਦਾ ਹੈ। ਉਹ ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ , '' ਇਹ ਚੋਣਾਂ ਉੱਤਰ ਪ੍ਰਦੇਸ਼ ਦੇ ਭਵਿੱਖ ਲਈ ਹਨ। ਭਾਜਪਾ ਚੋਣਾਂ ਨੂੰ ਕਿਤੇ ਹੋਰ ਲਿਜਾਣਾ ਚਾਹੁੰਦੀ ਹੈ। ਉਹ ਦੋਸ਼ ਲਾਉਣ ਦੀ ਸਿਆਸਤ ਕਰ ਰਹੀ ਹੈ। ਅਸੀਂ ਵੇਖਿਆ ਹੈ ਕਿ ਜਿੰਨਾ ਵੱਡਾ ਭਾਜਪਾ ਆਗੂ ਹੈ ਉਹ ਓਨਾ ਹੀ ਵੱਡਾ ਝੂਠ ਬੋਲ ਰਿਹਾ ਹੈ। ਜਿਸ ਤਰੀਕੇ ਨਾਲ ਭਾਜਪਾ ਲਗਾਤਾਰ ਲੋਕਾਂ ਨੂੰ ਵਰਗਲਾ ਰਹੀ ਹੈ, ਝਗੜੇ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਝੂਠ ਬੋਲ ਰਹੀ ਹੈ, ਹੁਣ ਭਾਜਪਾ ਨੂੰ ਆਪਣਾ ਨਾਂ ਬਦਲ ਲੈਣਾ ਚਾਹੀਦਾ ਹੈ। ਭਾਜਪਾ ਦੀ ਥਾਂ ਭਾਝਪਾ ਕਰ ਲੈਣਾ ਚਾਹੀਦਾ ਹੈ। '' -ੲੇਜੰਸੀ



Most Read

2024-09-23 04:31:55