Breaking News >> News >> The Tribune


'ਆਪ' ਨੇ ਸ਼ਕਤੀ ਪ੍ਰਦਰਸ਼ਨ ਕਰਦਿਆਂ ਮਲੋਟ 'ਚ ਰੋਡ ਸ਼ੋਅ ਕੱਢਿਆ


Link [2022-02-07 16:14:41]



ਲਖਵਿੰਦਰ ਸਿੰਘ

ਮਲੋਟ, 7 ਫਰਵਰੀ

ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨ ਕੀਤੇ ਗਏ ਭਗਵੰਤ ਮਾਨ ਨੇ ਭਰਵੇਂ ਇਕੱਠ ਨਾਲ ਅੱਜ ਹਲਕਾ ਮਲੋਟ ਵਿੱਚ ਬਾਅਦ ਦੁਪਹਿਰ ਸ਼ਮੂਲੀਅਤ ਕੀਤੀ ਅਤੇ ਜੀਟੀ ਰੋਡ ਤੋਂ ਇਲਾਵਾ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ, ਗਾਂਧੀ ਚੌਂਕ, ਇੰਦਰਾ ਰੋਡ, ਮੇਨ ਬਾਜ਼ਾਰ, ਚਾਰ ਖੰਡਾ ਚੌਂਕ, ਕੱਚੀ ਮੰਡੀ ਆਦਿ 'ਚੋਂ ਰੋਡ ਸੋਅ ਕੱਢਿਆ। ਰੋਡ ਸ਼ੋਅ ਦੌਰਾਨ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਨੂੰ ਇਕ ਮੌਕਾ ਦੇਣ ਦੀ ਅਪੀਲ ਕੀਤੀ। ਇਸ ਤੋਂ ਪਹਿਲਾਂ ਪਿੰਡ ਵਿਰਕ ਖੇੜਾ ਵਿੱਚ ਸੈਂਕੜਿਆਂ ਦੀ ਤਾਦਾਦ ਵਿਚ ਵਰਕਰ ਤੇ ਆਗੂ ਇਕੱਠੇ ਹੋਏ, ਜਿਨ੍ਹਾਂ ਵਿਚ ਜ਼ਿਆਦਾਤਰ ਇਸ ਖਿੱਤੇ ਦੇ ਨੌਜਵਾਨ ਸਨ ਜੋ ਭਗਵੰਤ ਮਾਨ ਦੇ ਕਾਫਲੇ ਦੀ ਮੋਟਰ ਸਾਇਕਲਾਂ ਰਾਹੀਂ ਅਗਵਾਈ ਕਰ ਰਹੇ ਸਨ।



Most Read

2024-09-23 04:32:55