Breaking News >> News >> The Tribune


ਸ਼ਾਹ ਵੱਲੋਂ ਓਵਾਇਸੀ ਨੂੰ ਜ਼ੈੱਡ ਸੁਰੱਖਿਆ ਲੈਣ ਦੀ ਅਪੀਲ


Link [2022-02-07 16:14:41]



ਨਵੀਂ ਦਿੱਲੀ, 7 ਫਰਵਰੀ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਆਲ ਇੰਡੀਆ ਮਜਲਿਸ ਏ ਇਤਿਹਾਦਉਲ ਮੁਸਲਮੀਨ ਦੇ ਮੁਖੀ ਅਤੇ ਹੈਦਰਾਬਾਦ ਤੋਂ ਲੋਕ ਸਭਾ ਸੰਸਦ ਮੈਂਬਰ ਅਸਦੂਦੀਨ ਓਵਾਇਸੀ ਨੂੰ ਅਪੀਲ ਕੀਤੀ ਕਿ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਨੂੰ ਜਿਹੜੀ ਸੁਰੱਖਿਆ ਦਿੱਤੀ ਜਾ ਰਹੀ ਹੈ ਉਹ ਉਸ ਨੂੰ ਫੌਰੀ ਲੈ ਲੈਣ। ਰਾਜ ਸਭਾ ਵਿੱਚ ਇਕ ਬਿਆਨ ਵਿੱਚ ਸ਼ਾਹ ਨੇ ਉੱਤਰ ਪ੍ਰਦੇਸ਼ ਵਿੱਚ ਓਵਾਇਸੀ ਦੇ ਕਾਫ਼ਲੇ 'ਤੇ ਹੋਏ ਹਮਲੇ 'ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਖ਼ਤਰੇ ਦੀ ਸਮੀਖਿਆ ਕਰਨ ਬਾਅਦ ਓਵਾਇਸੀ ਨੂੰ ਬੁਲਟ ਪਰੂਫ ਕਾਰ ਦੇ ਨਾਲ ਹੀ ਕੇਂਦਰੀ ਰਿਜ਼ਰਵ ਪੁਲੀਸ ਬਲ ਦੀ ਜ਼ੈੱਡ ਸੁਰੱਖਿਆ ਦਿੱਤੀ ਗਈ ਹੈ। ਉਨ੍ਹਾਂ ਕਿਹਾ, '' ਸਾਡੇ ਕੋਲ ਜ਼ੁਬਾਨੀ ਸੂਚਨਾ ਓਵਾਇਸੀ ਵੱਲੋਂ ਭੇਜੀ ਗਈ ਕਿ ਉਨ੍ਹਾਂ ਨੂੰ ਹਾਲੇ ਵੀ ਸੁਰੱਖਿਆ ਨਹੀਂ ਚਾਹੀਦੀ। ਮੇੈਂ ਸਦਨ ਵਿੱਚ ਓਵਾਇਸੀ ਤੋਂ ਅਪੀਲ ਕਰਦਾ ਹਾਂ ਕਿ ਉਹ ਫੌਰੀ ਸੁਰੱਖਿਆ ਲੈਣ ਅਤੇ ਸਾਡੀ ਚਿੰਤਾ ਦੂਰ ਕਰਨ। '' ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕਈ ਮੌਕਿਆਂ 'ਤੇ ਓਵਾਇਸੀ ਨੂੰ ਸੁਰੱਖਿਆ ਦੇਣ ਲਈ ਕੇਂਦਰ ਸਰਕਾਰ ਨੇ ਹੁਕਮ ਜਾਰੀ ਕੀਤੇ ਹਨ ਪਰ ਓਵਾਇਸੀ ਵੱਲੋਂ ਸੁਰੱਖਿਆ ਲੈਣ ਤੋਂ ਮਨ੍ਹਾਂ ਕਰਨ ਕਾਰਨ ਇਹ ਕੋਸ਼ਿਸ਼ ਸਫਲ ਨਹੀਂ ਹੋ ਸਕੀ। -ਏਜੰਸੀ



Most Read

2024-09-23 06:21:05