Sport >> The Tribune


ਸੁਰੇਸ਼ ਰੈਣਾ ਦੇ ਪਿਤਾ ਦਾ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ


Link [2022-02-07 15:53:23]



ਨਵੀਂ ਦਿੱਲੀ, 6 ਫਰਵਰੀ

ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਣਾ ਦੇ ਪਿਤਾ ਤ੍ਰਿਲੋਕਚੰਦ ਰੈਣਾ ਦਾ ਲੰਬੀ ਬਿਮਾਰੀ ਤੋਂ ਬਾਅਦ ਅੱਜ ਦੇਹਾਂਤ ਹੋ ਗਿਆ। ਤ੍ਰਿਲੋਕਚੰਦ ਜੋ ਕਿ ਇਕ ਫ਼ੌਜੀ ਅਧਿਕਾਰੀ ਸਨ, ਨੇ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿਚ ਸਥਿਤ ਉਨ੍ਹਾਂ ਦੇ ਜੱਦੀ ਘਰ ਵਿਚ ਆਖ਼ਰੀ ਸਾਹ ਲਏ। ਭਾਰਤੀ ਕ੍ਰਿਕਟ ਟੀਮ ਅਤੇ ਚੇਨੱਈ ਸੁਪਰ ਕਿੰਗਜ਼ ਟੀਮ ਵਿਚ ਰੈਣਾ ਦੇ ਨਾਲ ਟੀਮ ਮੈਂਬਰ ਰਹੇ ਹਰਭਜਨ ਸਿੰਘ ਨੇ ਰੈਣਾ ਦੇ ਪਿਤਾ ਦੇ ਦੇਹਾਂਤ 'ਤੇ ਉਸ ਨਾਲ ਦੁੱਖ ਜ਼ਾਹਿਰ ਕੀਤਾ। ਹਰਭਜਨ ਨੇ ਟਵਿੱਟਰ 'ਤੇ ਲਿਖਿਆ, ''ਸੁਰੇਸ਼ ਰੈਣਾ ਦੇ ਪਿਤਾ ਦੇ ਦੇਹਾਂਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ।'' ਉਸ ਨੇ ਵਿੱਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਵੀ ਕੀਤੀ। ਇਸੇ ਤਰ੍ਹਾਂ ਭਾਰਤੀ ਟੀਮ ਦੇ ਸਾਬਕਾ ਓਪਨਰ ਗੌਤਮ ਗੰਭੀਰ ਨੇ ਵੀ ਦੁੱਖ ਜ਼ਾਹਿਰ ਕੀਤਾ। ਉਸ ਨੇ ਟਵੀਟ ਕੀਤਾ, ''ਰੈਣਾ ਦੇ ਪਿਤਾ ਦੇ ਦੇਹਾਂਤ ਬਾਰੇ ਸੁਣ ਕੇ ਦੁੱਖ ਹੋਇਆ।'' -ਆਈਏਐੱਨਐੱਸ



Most Read

2024-09-20 13:56:11