World >> The Tribune


ਭਾਈਚਾਰੇ ਦੀ ਭਾਵਨਾ ਧਰਮਾਂ ਖਿਲਾਫ਼ ਨਫ਼ਰਤ ਦਾ ਮੁਕਾਬਲਾ ਕਰਨ ਲਈ ਪ੍ਰੇਰਦੀ ਹੈ: ਭਾਰਤ


Link [2022-02-06 07:14:09]



ਸੰਯੁਕਤ ਰਾਸ਼ਟਰ, 5 ਫਰਵਰੀ

ਭਾਰਤ ਨੇ ਕੌਮਾਂਤਰੀ ਭਾਈਚਾਰੇ ਨੂੰ ਹਿੰਦੂ, ਸਿੱਖ ਤੇ ਬੁੱਧ ਸਣੇ ਹੋਰਨਾਂ ਸਾਰੇ ਧਰਮਾਂ ਖਿਲਾਫ਼ ਹਿੰਸਾ ਦਾ ਮਿਲ ਕੇ ਟਾਕਰਾ ਕਰਨ ਦੀ ਅਪੀਲ ਕੀਤੀ ਹੈ। ਭਾਰਤ ਨੇ ਕਿਹਾ ਕਿ ਤਾਲਿਬਾਨ ਵੱਲੋਂ ਲਗਪਗ ਦੋ ਦਹਾਕੇ ਪਹਿਲਾਂ ਅਫ਼ਗ਼ਾਨਿਸਤਾਨ ਦੇ ਬਾਮਿਆਨ ਸ਼ਹਿਰ ਵਿੱਚ ਤਬਾਹ ਕੀਤੇ ਬੁੱਧ ਦੇ ਆਦਮ ਕੱਦ ਬੁੱਤ ਸ਼ਾਹਦੀ ਭਰਦੇ ਹਨ ਕਿ ਹੋਰਨਾਂ ਧਰਮਾਂ ਖਿਲਾਫ਼ ਨਫ਼ਰਤ ਕੀ ਕੁਝ ਕਰ ਸਕਦੀ ਹੈ। ਭਾਰਤ ਨੇ ਕਿਹਾ ਕਿ ਭਾਈਚਾਰੇ ਦੀ ਭਾਵਨਾ ਕਿਸੇ ਵੀ ਧਰਮ ਖਿਲਾਫ਼ ਨਫ਼ਰਤ ਦਾ ਮੁਕਾਬਲਾ ਕਰਨ ਲਈ ਪ੍ਰੇਰਦੀ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਨੁਮਾਇੰਦੇ ਟੀ.ਐੱਸ.ਤ੍ਰਿਮੂਰਤੀ ਨੇ ਕਿਹਾ ਕਿ ਕਿਸੇ ਵੀ ਧਰਮ ਖਾਸ ਕਰਕੇ ਹਿੰਦੂ, ਬੁੱਧ ਤੇ ਸਿੱਖ ਧਰਮਾਂ ਖਿਲਾਫ਼ ਡਰ ਦੀ ਭਾਵਨਾ ਪੈਦਾ ਹੋਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ ਤੇ ਇਸ ਖ਼ਤਰੇ ਨਾਲ ਨਜਿੱਠਣ ਲਈ ਸੰਯੁਕਤ ਰਾਸ਼ਟਰ ਨੂੰ ਧਿਆਨ ਦੇਣ ਦੀ ਲੋੜ ਹੈ। ਤ੍ਰਿਮੂਰਤੀ ਕੌਮਾਂਤਰੀ ਮਨੁੱਖੀ ਭਾਈਚਾਰਾ ਦਿਹਾੜੇ ਮੌਕੇ ਇਕ ਵਿਸ਼ੇਸ਼ ਡਿਜੀਟਲ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਇਹ ਪ੍ਰੋਗਰਾਮ ਸੱਭਿਅਤਾਵਾਂ ਦੇ ਸੰਯੁਕਤ ਰਾਸ਼ਟਰ ਗੱਠਜੋੜ (ਯੂਐੱਨੲੇਓਸੀ) ਨੇ ਸੰਯੁਕਤ ਰਾਸ਼ਟਰ ਵਿੱਚ ਮਿਸਰ ਤੇ ਯੂਏਈ ਦੇ ਸਥਾਈ ਮਿਸ਼ਨਾਂ ਦੀ ਭਾਈਵਾਲੀ ਨਾਲ ਵਿਉਂਤਿਆ ਸੀ। ਤ੍ਰਿਮੂਰਤੀ ਨੇ ਕਿਹਾ, 'ਮਨੁੱਖੀ ਭਾਈਚਾਰੇ ਦੀ ਭਾਵਨਾ ਸਾਨੂੰ ਨਾ ਸਿਰਫ਼ ਅਬਰਾਹਮੀ ਧਰਮਾਂ ਬਲਕਿ ਸਿੱਖ ਧਰਮ, ਬੁੱਧ ਧਰਮ ਤੇ ਹਿੰਦੂ ਧਰਮ ਸਣੇ ਸਾਰੇ ਧਰਮਾਂ ਖ਼ਿਲਾਫ਼ ਨਫ਼ਰਤ ਤੇ ਹਿੰਸਾ ਦਾ ਮੁਕਾਬਲਾ ਕਰਨ ਲਈ ਪ੍ਰੇਰਿਤ ਕਰਦੀ ਹੈ। -ਪੀਟੀਆਈ

'ਕੱਟੜ ਤੇ ਜਮਹੂਰੀ ਵਿਚਾਰਧਾਰਾਵਾਂ 'ਚ ਫ਼ਰਕ'

ਸੰਯੁਕਤ ਰਾਸ਼ਟਰ: ਭਾਰਤ ਨੇ ਸਿਆਸੀ ਵਿਚਾਰਧਾਰਾਵਾਂ ਤੇ ਕੱਟੜਵਾਦੀ ਵਿਚਾਰਧਾਰਾਵਾਂ ਦਰਮਿਆਨ ਫ਼ਰਕ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਸਿਆਸੀ ਵਿਚਾਰਧਾਰਾਵਾਂ ਜਿੱਥੇ ਬਹੁਲਵਾਦੀ ਜਮਹੂਰੀ ਸਿਆਸਤ ਦਾ ਹਿੱਸਾ ਹਨ, ਉਥੇ ਕੱਟੜਵਾਦੀ ਵਿਚਾਰਧਾਰਾਵਾਂ ਅਤਿਵਾਦ ਨੂੰ ਹੱਲਾਸ਼ੇਰੀ ਦਿੰਦੀਆਂ ਹਨ। ਭਾਰਤ ਨੇ ਜ਼ੋਰ ਦੇ ਕੇ ਆਖਿਆ ਕਿ ਦੋਵਾਂ ਨੂੰ ਇਕੋ ਨਜ਼ਰੀਏ ਨਾਲ ਵੇਖਣ ਦੀ ਕੋਈ ਵੀ ਕੋਸ਼ਿਸ਼ 'ਗ਼ਲਤ' ਤੇ 'ਸੰਕਲਪ ਦੇ ਉਲਟ' ਹੈ। -ਪੀਟੀਆਈ



Most Read

2024-09-21 12:54:35