Breaking News >> News >> The Tribune


ਸ੍ਰੀਨਗਰ: ਮੁਕਾਬਲੇ ’ਚ ਦੋ ਅਤਿਵਾਦੀ ਹਲਾਕ


Link [2022-02-06 07:14:07]



ਸ੍ਰੀਨਗਰ/ਜੰਮੂ, 5 ਫਰਵਰੀ

ਜੰਮੂ ਕਸ਼ਮੀਰ ਵਿਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ 'ਚ ਲਸ਼ਕਰ-ਏ-ਤੋਇਬਾ ਦੇ ਦੋ ਅਤਿਵਾਦੀ ਮਾਰੇ ਗਏ ਹਨ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੂੰ ਸ਼ਹਿਰ ਦੇ ਜ਼ਕੂਰਾ ਇਲਾਕੇ ਵਿਚ ਅਤਿਵਾਦੀਆਂ ਦੀ ਮੌਜੂਦਗੀ ਬਾਰੇ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਉਨ੍ਹਾਂ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਆਰੰਭੀ ਸੀ। ਉਨ੍ਹਾਂ ਕਿਹਾ ਕਿ ਇਸੇ ਦੌਰਾਨ ਲੁਕੇ ਹੋਏ ਅਤਿਵਾਦੀਆਂ ਨੇ ਬਲਾਂ ਉਤੇ ਗੋਲੀ ਚਲਾ ਦਿੱਤੀ। ਸੁਰੱਖਿਆ ਬਲਾਂ ਵੱਲੋਂ ਜਵਾਬੀ ਕਾਰਵਾਈ ਕਰਨ 'ਤੇ ਮੁਕਾਬਲਾ ਸ਼ੁਰੂ ਹੋ ਗਿਆ ਤੇ ਦੋ ਦਹਿਸ਼ਤਗਰਦ ਮਾਰੇ ਗਏ। ਕਸ਼ਮੀਰ ਦੇ ਆਈਜੀਪੀ ਵਿਜੈ ਕੁਮਾਰ ਨੇ ਕਿਹਾ ਕਿ ਇਹ ਅਤਿਵਾਦੀ ਲਸ਼ਕਰ ਨਾਲ ਸਬੰਧਤ ਸੰਗਠਨ 'ਦਿ ਰਜ਼ਿਸਟੈਂਸ ਫੋਰਸ' (ਟੀਆਰਐਫ) ਨਾਲ ਜੁੜੇ ਹੋਏ ਸਨ। ਮਰਨ ਵਾਲਿਆਂ ਵਿਚੋਂ ਇਕ ਅਤਿਵਾਦੀ ਅਨੰਤਨਾਗ ਵਿਚ 29 ਜਨਵਰੀ ਨੂੰ ਹੋਈ ਹੈੱਡ ਕਾਂਸਟੇਬਲ ਦੀ ਹੱਤਿਆ ਵਿਚ ਵੀ ਸ਼ਾਮਲ ਸੀ। ਕਸ਼ਮੀਰ ਦੇ ਆਈਜੀਪੀ ਨੇ ਟਵੀਟ ਕੀਤਾ ਕਿ ਮਾਰਿਆ ਗਿਆ ਅਤਿਵਾਦੀ ਇਖ਼ਲਾਕ ਹਜਾਮ ਹੈੱਡ ਕਾਂਸਟੇਬਲ ਅਲੀ ਮੁਹੰਮਦ ਦੀ ਹੱਤਿਆ ਵਿਚ ਸ਼ਾਮਲ ਸੀ। -ਪੀਟੀਆਈ

ਰਾਜੌਰੀ 'ਚ ਵਿਅਕਤੀ ਦੀ ਘਰ ਦੇ ਅੰਦਰ ਗੋਲੀ ਮਾਰ ਕੇ ਹੱਤਿਆ

ਜੰਮੂ: ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿਚ 27 ਸਾਲਾ ਵਿਅਕਤੀ ਦੀ ਉਸ ਦੇ ਘਰ ਦੇ ਅੰਦਰ ਹੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਪੁਲੀਸ ਮੁਤਾਬਕ ਹਮਲਾਵਰਾਂ ਦੀ ਪਛਾਣ ਨਹੀਂ ਹੋ ਸਕੀ ਹੈ। ਵੇਰਵਿਆਂ ਮੁਤਾਬਕ ਬੁਢਲ ਇਲਾਕੇ ਦੇ ਪਿੰਡ ਵਿਚ ਕਰਾਮਤ ਸ਼ਾਹ ਦੀ ਸਿਰ ਵਿਚ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਹੈ। ਗੋਲੀ ਸ਼ੁੱਕਰਵਾਰ ਤੇ ਸ਼ਨਿਚਰਵਾਰ ਦੀ ਦਰਮਿਆਨੀ ਰਾਤ ਨੂੰ ਖਿੜਕੀ ਵਿਚੋਂ ਮਾਰੀ ਗਈ। ਕਰਾਮਤ ਦੀ ਮੌਕੇ ਉਤੇ ਹੀ ਮੌਤ ਹੋ ਗਈ। ਅਧਿਕਾਰੀਆਂ ਨੇ ਕਿਹਾ ਕਿ ਇਸੇ ਇਲਾਕੇ ਦੇ ਨਬੀ ਸ਼ਾਹ ਦੇ ਘਰ ਵਿਚ ਵੀ ਗੋਲੀਆਂ ਚੱਲੀਆਂ ਹਨ ਪਰ ਉਹ ਤੇ ਉਸ ਦਾ ਪਰਿਵਾਰ ਬਚ ਗਿਆ। -ਪੀਟੀਆਈ



Most Read

2024-09-23 06:27:38