Breaking News >> News >> The Tribune


‘ਮੇਕ ਇਨ ਇੰਡੀਆ’ ਹੁਣ ‘ਚੀਨ ਤੋਂ ਖ਼ਰੀਦੋ’ ’ਚ ਬਦਲਿਆ: ਰਾਹੁਲ


Link [2022-02-05 15:21:08]



ਨਵੀਂ ਦਿੱਲੀ, 4 ਫਰਵਰੀ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਮੋਦੀ ਸਰਕਾਰ 'ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ 'ਮੇਕ ਇਨ ਇੰਡੀਆ' ਹੁਣ 'ਬਾਇ ਫਰਾਮ ਚਾਈਨਾ' (ਚੀਨ ਤੋਂ ਖ਼ਰੀਦੋ) ਬਣਦਾ ਜਾ ਰਿਹਾ ਹੈ। ਬੇਰੁਜ਼ਗਾਰੀ ਦੇ ਮੁੱਦੇ ਉਤੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸੇਧਦਿਆਂ ਰਾਹੁਲ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਦੇ ਰਾਜ ਵਿਚ ਚੀਨ ਤੋਂ ਦਰਾਮਦ ਸਭ ਤੋਂ ਉੱਚੀ ਪੱਧਰ ਉਤੇ ਹੈ। ਇਸ ਨਾਲ ਦਰਮਿਆਨੀਆਂ ਤੇ ਛੋਟੀਆਂ ਸਨਅਤਾਂ, ਗ਼ੈਰ-ਸੰਗਠਿਤ ਖੇਤਰ 'ਤਬਾਹ' ਹੋ ਗਿਆ ਹੈ ਜਿਸ ਨਾਲ ਨੌਕਰੀਆਂ ਪੈਦਾ ਹੁੰਦੀਆਂ ਹਨ। ਰਾਹੁਲ ਨੇ ਟਵੀਟ ਕਰ ਕੇ ਵਿਅੰਗ ਕਸਦਿਆਂ ਕਿਹਾ, 'ਜੁਮਲਾ ਫਾਰ ਇੰਡੀਆ, ਜੌਬਸ ਫਾਰ ਚਾਈਨਾ'। ਸਾਬਕਾ ਕਾਂਗਰਸ ਪ੍ਰਧਾਨ ਨੇ 1.30 ਮਿੰਟ ਦੀ ਇਕ ਵੀਡੀਓ ਵੀ ਸ਼ੇਅਰ ਕੀਤੀ ਜਿਸ ਵਿਚ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ 'ਭਾਰਤ ਵਿਚ ਨਿਰਮਾਣ' ਦਾ ਵਾਅਦਾ ਕਰ ਕੇ ਹੁਣ ਚੀਨ ਤੋਂ ਖ਼ਰੀਦ ਰਹੀ ਹੈ। 2021 ਵਿਚ ਚੀਨ ਤੋਂ ਦਰਾਮਦ ਵਿਚ 46 ਫੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ ਜੋ ਕਿ ਸਭ ਤੋਂ ਉੱਚਾ ਹੈ। ਰਾਹੁਲ ਨੇ ਵੀਡੀਓ ਵਿਚ ਆਪਣੇ ਸੰਸਦ ਦੇ ਭਾਸ਼ਣ ਦੇ ਕੁਝ ਹਿੱਸੇ ਵੀ ਸਾਂਝੇ ਕੀਤੇ ਹਨ ਜਿਸ ਵਿਚ ਉਨ੍ਹਾਂ ਚੀਨ ਦੇ ਮੁੱਦੇ ਉਤੇ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ। -ਪੀਟੀਆਈ



Most Read

2024-09-23 06:17:23