Breaking News >> News >> The Tribune


‘ਨਕਲੀ ਸਮਾਜਵਾਦੀ’ ਕਿਸਾਨਾਂ ਤੇ ਗਰੀਬਾਂ ਨੂੰ ਮਿਲਦੇ ਲਾਭ ਬੰਦ ਕਰ ਦੇਣਗੇ: ਮੋਦੀ


Link [2022-02-05 15:21:08]



ਲਖ਼ਨਊ, 4 ਫਰਵਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੋਸ਼ ਲਾਇਆ ਕਿ ਸਮਾਜਵਾਦੀ ਪਾਰਟੀ ਯੂਪੀ ਵਿਧਾਨ ਸਭਾ ਚੋਣਾਂ ਵਿਚ ਸਮਾਜ ਵਿਰੋਧੀ ਅਨਸਰਾਂ ਨੂੰ ਟਿਕਟ ਦੇ ਰਹੀ ਹੈ। ਉਨ੍ਹਾਂ ਕਿਹਾ ਕਿ 'ਨਕਲੀ ਸਮਾਜਵਾਦੀ' ਜੇਕਰ ਸੱਤਾ ਵਿਚ ਆ ਗਏ ਤਾਂ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਤੇ ਗਰੀਬਾਂ ਨੂੰ ਮਿਲ ਰਹੇ ਲਾਭ ਬੰਦ ਕਰ ਦੇਣਗੇ। ਪੱਛਮੀ ਯੂਪੀ ਨੂੰ ਕੇਂਦਰ ਵਿਚ ਰੱਖ ਕੀਤੀ ਗਈ ਇਕ ਵਰਚੁਅਲ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਅਪਰਾਧੀਆਂ ਨੂੰ ਚੋਣ ਮੁਕਾਬਲੇ ਵਿਚੋਂ ਬਾਹਰ ਕਰ ਕੇ ਨਵਾਂ ਇਤਿਹਾਸ ਸਿਰਜਣ।

ਆਨਲਾਈਨ ਕੀਤੀ ਗਈ 'ਜਨ ਚੌਪਾਲ' ਰੈਲੀ ਵਿਚ ਮੋਦੀ ਨੇ ਕਾਨੂੰਨ-ਵਿਵਸਥਾ ਤੇ ਕਿਸਾਨਾਂ ਦੀ ਮਦਦ ਨੂੰ ਕੇਂਦਰ ਵਿਚ ਰੱਖਿਆ। ਉਨ੍ਹਾਂ ਹਾਲ ਹੀ ਵਿਚ ਪੇਸ਼ ਬਜਟ ਬਾਰੇ ਵੀ ਵਿਸਥਾਰ ਵਿਚ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਚੋਣਾਂ ਵਾਲੇ ਦਿਨ ਵੱਡੀ ਗਿਣਤੀ 'ਚ ਵੋਟਾਂ ਪਾਉਣ ਦੀ ਅਪੀਲ ਕੀਤੀ ਤੇ ਕਿਹਾ ਕਿ ਉਹ 'ਖਾਣ ਤੋਂ ਵੀ ਪਹਿਲਾਂ ਵੋਟ ਦੇਣ।' ਹਿੰਦੀ ਵਿਚ ਮੋਦੀ ਨੇ ਕਿਹਾ, 'ਪਹਿਲੇ ਮਤਦਾਨ, ਫਿਰ ਜਲਪਾਨ'। ਮੋਦੀ ਦੀ ਅੱਜ ਦੀ ਰੈਲੀ ਗਾਜ਼ੀਆਬਾਦ, ਮੇਰਠ, ਹਾਪੁੜ, ਅਲੀਗੜ੍ਹ ਤੇ ਨੋਇਡਾ ਜ਼ਿਲ੍ਹਿਆਂ ਦੇ ਹਲਕਿਆਂ 'ਤੇ ਕੇਂਦਰਿਤ ਸੀ। ਮੋਦੀ ਨੇ ਕਿਹਾ ਕਿ ਯੂਪੀ ਦੀ ਯੋਗੀ ਆਦਿੱਤਿਆਨਾਥ ਸਰਕਾਰ ਨੇ ਅਪਰਾਧੀਆਂ ਤੇ ਮਾਫੀਆ ਨਾਲ ਸਖ਼ਤੀ ਨਾਲ ਨਜਿੱਠਿਆ ਹੈ, ਤੇ ਜੇ ਉਨ੍ਹਾਂ ਦੇ ਪੱਖ ਵਿਚ ਖੜ੍ਹਦੀ ਰਹੀ ਪਿਛਲੀ ਸਰਕਾਰ ਸੱਤਾ ਵਿਚ ਆ ਗਈ ਤਾਂ ਲੋਕਾਂ ਤੋਂ 'ਬਦਲੇ' ਲਏਗੀ। ਮੋਦੀ ਨੇ ਕਿਹਾ ਕਿ ਕੇਂਦਰ ਤੇ ਸੂਬੇ ਵਿਚ ਭਾਜਪਾ ਦੀ 'ਡਬਲ ਇੰਜਣ' ਸਰਕਾਰ ਨੇ ਲੋਕਾਂ ਨੂੰ ਦੁੱਗਣਾ ਲਾਭ ਦਿੱਤਾ ਹੈ। ਮੋਦੀ ਨੇ ਕਿਹਾ ਕਿ ਪਹਿਲਾਂ 'ਮਾਫ਼ੀਆਵਾਦੀ' ਕੇਂਦਰੀ ਸਕੀਮਾਂ ਦਾ ਲਾਭ ਗਰੀਬਾਂ, ਦਲਿਤਾਂ ਤੇ ਪੱਛੜਿਆਂ ਤੱਕ ਨਹੀਂ ਸਨ ਪਹੁੰਚਣ ਦਿੰਦੇ ਕਿਉਂਕਿ ਉਨ੍ਹਾਂ ਦੀ ਇਨ੍ਹਾਂ ਸਕੀਮਾਂ ਵਿਚ ਕੋਈ ਚੱਲਦੀ ਨਹੀਂ ਸੀ ਤੇ ਭ੍ਰਿਸ਼ਟਾਚਾਰ ਨਹੀਂ ਸੀ ਹੋ ਸਕਦਾ। -ਪੀਟੀਆਈ



Most Read

2024-09-23 06:27:51