Breaking News >> News >> The Tribune


ਇੰਦਰਾ ਗਾਂਧੀ ਦੀ ਯਾਦ ਮਿਟਾਉਣ ’ਚ ਲੱਗੀ ਹੈ ਸਰਕਾਰ: ਅਧੀਰ


Link [2022-02-05 15:21:08]



ਨਵੀਂ ਦਿੱਲੀ, 4 ਫਰਵਰੀ

ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਅੱਜ ਦੋਸ਼ ਲਾਇਆ ਕਿ ਕੇਂਦਰ ਸਰਕਾਰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀਆਂ ਯਾਦਾਂ ਮਿਟਾਉਣਾ ਚਾਹੁੰਦੀ ਹੈ ਤੇ ਇਸ ਲਈ ਯਤਨ ਕਰ ਰਹੀ ਹੈ। ਲੋਕ ਸਭਾ ਵਿਚ ਅਧੀਰ ਨੇ ਅੱਜ ਅਮਰ ਜਵਾਨ ਜਯੋਤੀ ਨੂੰ ਜੰਗੀ ਯਾਦਗਾਰ ਨਾਲ ਮਿਲਾਉਣ ਉਤੇ ਸਵਾਲ ਉਠਾਇਆ। ਉਨ੍ਹਾਂ ਵੱਖ-ਵੱਖ ਪੱਖਾਂ ਤੋਂ ਸਰਕਾਰ ਦੀ ਕਾਰਗੁਜ਼ਾਰੀ ਉਤੇ ਵੀ ਸਵਾਲ ਉਠਾਇਆ। ਕਾਂਗਰਸ ਆਗੂ ਨੇ ਕਿਹਾ ਕਿ ਜਦ ਸਰਕਾਰ ਨੇ ਵੱਖ-ਵੱਖ ਸ਼ਖ਼ਸੀਅਤਾਂ ਦੇ ਦਿਨ ਮਨਾਉਣ ਦਾ ਫ਼ੈਸਲਾ ਲਿਆ ਹੈ ਤਾਂ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਵੀ ਯਾਦ ਰੱਖਣਾ ਜ਼ਰੂਰੀ ਹੈ। ਚੌਧਰੀ ਜਦ ਬੋਲ ਰਹੇ ਸਨ ਤਾਂ ਉਸ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸਦਨ ਵਿਚ ਮੌਜੂਦ ਸਨ। ਉਨ੍ਹਾ ਕਿਹਾ ਕਿ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਜਿਸ ਨਾਲ ਲੋਕ ਉਲਝਣ ਵਿਚ ਹਨ। ਹਰੇਕ ਮੁਸਲਮਾਨ ਦੀ ਔਰੰਗਜ਼ੇਬ ਤੇ ਹਰੇਕ ਹਿੰਦੂ ਦੀ ਜੈਚੰਦ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਸਵਾਮੀ ਵਿਵੇਕਾਨੰਦ ਤੇ ਬਿਰਸਾ ਮੁੰਡਾ ਦਾ ਜ਼ਿਕਰ ਕਰਦਿਆਂ ਪੱਛਮੀ ਬੰਗਾਲ ਦੇ ਮੈਂਬਰ ਨੇ ਕਿਹਾ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਪਵੇਗਾ। -ਪੀਟੀਆਈ



Most Read

2024-09-23 06:26:51